Canada

ਐਡਮਿੰਟਨ ਟ੍ਰੇਲ ‘ਚ ਇੱਕ ਵਿਅਕਤੀ ਨੂੰ ਮਾਰੀ ਗੋਲੀ

ਕੈਲਗਰੀ, 22 ਮਈ (ਦੇਸ ਪੰਜਾਬ ਟਾਈਮਜ਼) ਐਡਮਿੰਟਨ ਟ੍ਰੇਲ ਦੇ ਉੱਤਰ ਪੂਰਬੀ ਇਲਾਕੇ ‘ਚ ਗੋਲੀਬਾਰੀ ਦੀ ਘਟਨਾ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਅੱਜ ਸ਼ਾਮ 7 ਵਜੇ ਐਡਮਿੰਟਨ ਟ੍ਰੇਲ ਦੇ 2 ਐਵਨਿਊ ਦੇ ਇੱਕ ਐਲੀਵੇਅ ‘ਤੇ ਇੱਕ ਵਿਅਕਤੀ ਗੋਲੀ ਵੱਜਣ ਕਾਰਨ ਬੁਰੀ ਤਰ੍ਹਾਂ ਜਖਮੀ ਹਾਲਤ ‘ਚ ਮਿਲਿਆ। ਜਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ੱਕੀਆਂ ਦੀ ਭਾਲ ਜਾਰੀ ਹੈ। ਇਸ ਮਾਮਲੇ ‘ਚ ਅਜੇ ਕਿਸੇ ਹੋਰ ਵਿਅਕਤੀ ਦੇ ਜਖਮੀ ਹੋਣ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Close