International

ਅਮਰੀਕੀ ਲੇਖਿਕਾ ਐਨ ਕੋਲਟਰ ਨੇ ਨਿੱਕੀ ਹੇਲੀ ‘ਤੇ ਕੀਤੀ ਨਸਲਵਾਦੀ ਟਿੱਪਣੀ

ਭਾਰਤੀ-ਅਮਰੀਕੀ ਨੇਤਾ ਨਿੱਕੀ ਹੇਲੀ ਅਮਰੀਕਾ ‘ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤਰੇਗੀ। ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਕਾਬਲਾ ਕਰ ਸਕਦੇ ਹਨ। ਰਾਸ਼ਟਰਪਤੀ ਚੋਣ ਵਿੱਚ ਉਨ੍ਹਾਂ ਦੀ ਉਮੀਦਵਾਰੀ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਅਮਰੀਕੀ ਲੇਖਿਕਾ ਐਨ ਕੋਲਟਰ ਨੇ ਕਈ ਨਸਲਵਾਦੀ ਟਿੱਪਣੀਆਂ ਕੀਤੀਆਂ ਹਨ।

ਇੱਕ ਪੋਡਕਾਸਟ ਦੇ ਦੌਰਾਨ, ਕੋਲਟਰ ਨੇ ਨਿੱਕੀ ਹੇਲੀ ‘ਤੇ ਨਸਲੀ ਟਿੱਪਣੀ ਕਰਦਿਆਂ ਕਿਹਾ, “ਤੁਸੀਂ ਆਪਣੇ ਦੇਸ਼ ਭਾਰਤ ਕਿਉਂ ਨਹੀਂ ਚਲੇ ਜਾਂਦੇ?” ਐਨ ਕੋਲਟਰ ਨੇ ਹੇਲੀ ਦੇ ਕਿਰਦਾਰ ਨੂੰ ਹਾਸੋਹੀਣਾ ਦੱਸਿਆ ਹੈ। ਉਨ੍ਹਾਂ ਕਿਹਾ, “ਹੇਲੀ ਦਾ ਸਮਰਥਨ ਕਰਨ ਵਾਲੇ ਲੋਕ ਔਰਤਾਂ ਨਾਲ ਨਫ਼ਰਤ ਕਰਦੇ ਹਨ।” ਕੋਲਟਰ ਨੇ ਦਾਅਵਾ ਕੀਤਾ ਕਿ ਨਿੱਕੀ ਹੈਲੀ ਨੂੰ 2% ਤੋਂ ਵੱਧ ਵੋਟ ਨਹੀਂ ਮਿਲਣਗੇ।

ਨਿੱਕੀ ਦੇ ਪ੍ਰਤੀ ਕੋਲਟਰ ਦੀ ਨਫ਼ਰਤ ਹੌਲੀ-ਹੌਲੀ ਭਾਰਤ ਅਤੇ ਭਾਰਤੀਆਂ ਦੇ ਵਿਰੋਧ ਵਿੱਚ ਬਦਲ ਗਈ ਹੈ। ਨਿੱਕੀ ਦਾ ਵਿਰੋਧ ਕਰਦੇ ਹੋਏ ਕੋਲਟਰ ਨੇ ਭਾਰਤ ‘ਤੇ ਵੀ ਵਿਵਾਦਿਤ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ, “ਭਾਰਤ ਵਿੱਚ ਗਾਵਾਂ ਅਤੇ ਚੂਹਿਆਂ ਦੀ ਪੂਜਾ ਕੀਤੀ ਜਾਂਦੀ ਹੈ।” ਇਸ ਦਾ ਮਜ਼ਾਕ ਉਡਾਉਂਦੇ ਹੋਏ ਕੋਲਟਰ ਨੇ ਕਿਹਾ, “ਗਾਂ ਦੀ ਪੂਜਾ ਕਰਨ ਦਾ ਕੀ ਮਤਲਬ ਹੈ? ਬਾਹਰ ਲੋਕ ਭੁੱਖੇ ਮਰ ਰਹੇ ਹਨ। ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਕੋਲ ਚੂਹੇ ਦਾ ਮੰਦਰ ਵੀ ਹੈ, ਜਿੱਥੇ ਉਹ ਚੂਹਿਆਂ ਦੀ ਪੂਜਾ ਕਰਦੇ ਹਨ?”

 

Show More

Related Articles

Leave a Reply

Your email address will not be published. Required fields are marked *

Close