International

ਇੰਗਲੈਂਡ ‘ਚ ਮਿਲਗਣੇ ਸੋਨੇ ਦੇ ਏ.ਟੀ.ਐਮ. ਕਾਰਡ

ਮੌਜੂਦਾ ਸਮੇਂ ਵਿੱਚ ਲੋਕ ਪੈਸੇ ਕਢਵਾਉਣ ਲਈ ਜ਼ਿਆਦਾਤਰ ATM ਕਾਰਡ ਦੀ ਕਰਦੇ ਹਨ, ਪਰ ਜੇਕਰ ਇੱਕ ਏਟੀਐਮ ਕਾਰਡ ਲੈਣ ਲਈ 17 ਲੱਖ ਰੁਪਏ ਦੇਣੇ ਪੈਣ ਤਾਂ ਹਰ ਕੋਈ ਹੈਰਾਨ ਹੀ ਹੋਵੇਗਾ । ਅਜਿਹਾ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੰਗਲੈਂਡ ਵਿੱਚ ਰਾਇਲ ਮਿੰਟ ਵੱਲੋਂ ਸੋਨੇ ਦਾ ਇੱਕ ਕਾਰਡ ਜਾਰੀ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਕਾਰਡ 18 ਕੈਰਟ ਸੋਨੇ ਦਾ ਬਣਿਆ ਹੋਇਆ ਹੈ ਤੇ ਇਸ ਕਾਰਡ ਨਾਲ ਸ਼ਾਪਿੰਗ ਵੀ ਕੀਤੀ ਜਾ ਸਕਦੀ ਹੈ । ਦਰਅਸਲ, ਰਾਇਲ ਮਿੰਟ ਇੱਕ ਸਿੱਕੇ ਬਣਾਉਣ ਵਾਲੀ ਕੰਪਨੀ ਹੈ ਜੋ ਕਿ ਬ੍ਰਿਟਿਸ਼ ਸਰਕਾਰ ਦੀ ਮਲਕੀਅਤ ਵਾਲੀ ਕੰਪਨੀ ਹੈ ।  ਇਸ ਮਾਮਲੇ ਵਿੱਚ ਕੰਪਨੀ ਵੱਲੋਂ ਇਸ ਅਨੌਖੇ ਕਾਰਡ ਨੂੰ ਬਣਾਉਣ ਲਈ ਮਾਸਟਰਕਾਰਡ ਤੇ ਪੇਮੈਂਟਸ ਤਕਨਾਲੋਜੀ ਫਰਮ ਅਕਮਪਿਸ਼ ਫਾਈਨੈਂਸ਼ੀਅਲ ਨਾਲ ਭਾਈਵਾਲੀ ਕੀਤੀ ਗਈ ਹੈ । ਦੱਸ ਦੇਈਏ ਕਿ ਇਸ ਕਾਰਡ ਨੂੰ ਲੈਣ ਲਈ ਗਾਹਕਾਂ ਨੂੰ ਤਕਰੀਬਨ 16,85,225 ਰੁਪਏ ਦੇਣੇ ਪੈਣਗੇ । ਜੇਕਰ ਕੋਈ ਗਾਹਕ ਇਸ ਨੂੰ ਨਿੱਜੀ ਬਣਾਉਣਾ ਚਾਹੁੰਦਾ ਹੈ ਤਾਂ ਉਸਨੂੰ ਇਸ ਦੀ ਹੋਰ ਵੀ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ । ਜ਼ਿਕਰਯੋਗ ਹੈ ਕਿ ਕੰਪਨੀ ਵੱਲੋਂ ਇਸ ਕਾਰਡ ਨੂੰ ਦੋ ਹਿੱਸਿਆਂ ਵਿੱਚ ਲਾਂਚ ਕੀਤਾ ਗਿਆ ਹੈ । ਜਿਸ ਵਿੱਚ ਪਹਿਲਾਂ ਹਿੱਸਾ ਰੋਜ਼ ਗੋਲਡ ਤੇ ਦੂਜਾ ਹਿੱਸਾ ਯੈਲੋ ਗੋਲਡ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਨੇ ਦੱਸਿਆ ਕਿ ਕੰਪਨੀ ਵੱਲੋਂ ਅਜਿਹੇ ਸਿਰਫ 50 ਕਾਰਡ ਹੀ ਬਣਾਏ ਜਾਣਗੇ ।

Show More

Related Articles

Leave a Reply

Your email address will not be published. Required fields are marked *

Close