PunjabSports

ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਨਾਲ ਹੋਇਆ ਦੇਹਾਂਤ

ਚੰਡੀਗੜ੍ਹ- ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਕੋਰੋਨਾ ਨਾਲ ਜੰਗ ਹਾਰ ਗਈ। ਉਨ੍ਹਾਂ ਦਾ ਐਤਵਾਰ ਸ਼ਾਮ ਚਾਰ ਵਜੇ ਮੋਹਾਲੀ ਦੇ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਕੋਰੋਨਾ ਦੀ ਪੁਸ਼ਟੀ ਤੋ ਬਾਅਦ ਉਨ੍ਹਾਂ ਬੀਤੀ 26 ਮਈ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। 18 ਦਿਨ ਤੋਂ ਉਹ ਕੋਰੋਨਾ ਅਤੇ ਨਿਮੋਨੀਆ ਨਾਲ ਜੂਝ ਰਹੀ ਸੀ। ਉਨ੍ਹਾਂ ਦੇ ਆਕਸੀਜਨ ਪੱਧਰ ਵਿਚ ਲਗਾਤਾਰ ਗਿਰਾਵਟ ਆ ਰਹੀ ਸੀ। ਇਸ ਦੇ ਨਾਲ ਕੋਰੋਨਾ ਤੋਂ ਬਾਅਦ ਆਉਣ ਵਾਲੀ ਸਮੱਸਿਆਵਾਂ ਨਾਲ ਵੀ ਉਹ ਲੜ ਰਹੀ ਸੀ।
ਦੇਹਾਂਤ ਤੋਂ ਬਾਅਦ ਸੈਕਟਰ 25 ਵਿਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਕੋਰੋਨਾ ਪੀੜਤ ਹੋਣ ਕਾਰਨ ਮਿਲਖਾ ਸਿੰਘ ਅਪਣੀ ਪਤਨੀ ਦੇ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ। ਮਿਲਖਾ ਸਿੰਘ ਪੀਜੀਆਈ ਦੇ ਆਈਸੀਯੂ ਵਿਚ ਭਰਤੀ ਹਨ। ਘਰ ਵਾਲਿਆਂ ਨੇ ਅਜੇ ਉਨ੍ਹਾਂ ਇਸ ਦੁਖਦ ਖ਼ਬਰ ਦੇ ਬਾਰੇ ਵਿਚ ਜਾਣਕਾਰੀ ਨਹੀਂ ਦਿੱਤੀ। 85 ਸਾਲਾ ਨਿਰਮਲ ਮਿਲਖਾ ਸਿੰਘ ਵੀ ਇੱਕ ਸਾਬਕਾ ਖਿਡਾਰੀ ਸੀ। ਉਹ ਭਾਰਤੀ ਵਾਲੀਬਾਲ ਟੀਮ ਦੀ ਕਪਤਾਨ ਸੀ। ਇੱਕ ਮੁਲਾਕਾਤ ਤੋਂ ਬਾਅਦ ਦੋਵਾਂ ਨੇ 1962 ਵਿਚ ਵਿਆਹ ਕਰ ਲਿਆ ਸੀ। ਦੇਹਾਂਤ ਤੋਂ ਬਾਅਦ ਪਰਵਾਰ ਵਲੋਂ ਆਏ ਬਿਆਨ ਵਿਚ ਦੱਸਿਆ ਗਿਆ ਹੈ ਕਿ ਉਹ ਪੂਰੇ ਪਰਵਾਰ ਦੀ ਰੀਢ ਦੀ ਹੱਡੀ ਸੀ। ਉਨ੍ਹਾਂ ਨੇ ਕੋਰੋਨਾ ਦੀ ਲੜਾਈ ਪੂਰੀ ਬਹਾਦਰੀ ਨਾਲ ਲੜੀ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿਰਮਲ ਮਿਲਖਾ ਸਿੰਘ ਦੀ ਪੋਸਟ ਕੋਵਿਡ ਨਾਲ ਦੇਹਾਂਤ ਦੀ ਖ਼ਬਰ ਸੁਣ ਕੇ ਡੂੰਘਾ ਸਦਮਾ ਲੱਗਾ ਹੈ। ਉਹ ਵਧੀਆ ਖਿਡਾਰੀ ਸੀ। ਉਨ੍ਹਾਂ ਨੇ ਭਾਰਤੀ ਵਾਲੀਬਾਲ ਟੀਮ ਦੀ ਕਪਤਾਨੀ ਦੇ ਰੂਪ ਵਿਚ ਵੱਡੀ ਸੇਵਾ ਕੀਤੀ। ਉਨ੍ਹਾਂ ਦੇ ਪਰਵਾਰ ਤੇ ਕਰੀਬੀਆਂ ਦੇ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।

Show More

Related Articles

Leave a Reply

Your email address will not be published. Required fields are marked *

Close