Canada

ਮੇਅਰ ਜੌਹਨ ਟੋਰੀ ਵੱਲੋਂ ਦਰਜਨਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀਜ਼ ਨੂੰ ਚੇਤਾਵਨੀ

ਓਨਟਾਰੀਓ, ਮੇਅਰ ਜੌਹਨ ਟੋਰੀ ਵੱਲੋਂ ਦਰਜਨਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀਜ਼ ਨੂੰ ਚਿੱਠੀਆਂ ਲਿਖ ਕੇ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਪ੍ਰੋਵਿੰਸ਼ੀਅਲ ਚਾਈਲਡ ਕੇਅਰ ਕਟੌਤੀਆਂ ਦਾ ਉਨ੍ਹਾਂ ਦੇ ਹਲਕਿਆਂ ਦੇ ਪਰਿਵਾਰਾਂ ਉੱਤੇ ਨਕਾਰਾਤਮਕ ਅਸਰ ਪਵੇਗਾ।
ਟੋਰੀ ਨੇ ਟੋਰਾਂਟੋ ਹਲਕੇ ਦੇ 11 ਪੀਸੀ ਐਮਪੀਪੀਜ਼ ਨੂੰ ਇਹ ਚਿੱਠੀਆਂ ਭੇਜ ਕੇ ਆਖਿਆ ਕਿ ਉਹ ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਉੱਤੇ ਸਿਟੀ ਦੇ ਚਾਈਲਡਕੇਅਰ ਬਜਟ ਸਬੰਧੀ ਫੰਡਾਂ ਵਿੱਚ 84.8 ਮਿਲੀਅਨ ਡਾਲਰ ਦੀ ਕੀਤੀ ਕਟੌਤੀ ਨੂੰ ਵਾਪਿਸ ਲੈਣ ਲਈ ਦਬਾਅ ਪਾਉਣ। ਸਿਟੀ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਨ੍ਹਾਂ ਕਟੌਤੀਆਂ ਕਾਰਨ 6,166 ਚਾਈਲਡ ਕੇਅਰ ਸਬਸਿਡੀਜ਼ ਖਤਰੇ ਵਿੱਚ ਪੈ ਸਕਦੀਆਂ ਹਨ।
ਇਨ੍ਹਾਂ ਚਿੱਠੀਆਂ ਵਿੱਚ ਟੋਰੀ ਨੇ ਸਾਰੇ ਐਮਪੀਪੀਜ਼ ਨੂੰ ਆਖਿਆ ਹੈ ਕਿ ਪੂਰੀ ਪ੍ਰੋਵਿੰਸ ਨਾਲੋਂ ਟੋਰਾਂਟੋ ਵਿੱਚ ਚਾਈਲਡ ਕੇਅਰ ਕੌਸਟ ਵੱਧ ਹੈ। ਇੱਕ ਨਿੱਕੇ ਬੱਚੇ ਤੇ ਪ੍ਰੀਸਕੂਲ ਦੀ ਉਮਰ ਵਾਲੇ ਬੱਚੇ ਲਈ ਟੋਰਾਂਟੋ ਵਿੱਚ ਚਾਈਲਡ ਕੇਅਰ ਉੱਤੇ ਸਾਲਾਨਾ 35,430 ਡਾਲਰ ਦੀ ਲਾਗਤ ਆਉਂਦੀ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੀ ਹੋਂ ਕਿ ਬਿਨਾਂ ਸਹਾਇਤਾ ਦੇ ਤੁਹਾਡੇ ਹਲਕੇ ਦੇ ਕਈ ਵਾਸੀ ਇਹ ਖਰਚਾ ਬਰਦਾਸ਼ਤ ਨਹੀਂ ਕਰ ਸਕਦੇ। ਟੋਰਾਂਟੋ ਵੱਲੋਂ ਚਾਈਲਡ ਕੇਅਰ ਫੰਡਾਂ ਵਿੱਚ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਕਟੌਤੀਆਂ ਨਾਲ ਕਈ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਮਾਮਲੇ ਵਿੱਚ ਸਮਝੌਤੇ ਕਰਨੇ ਪੈਣਗੇ।

Show More

Related Articles

Leave a Reply

Your email address will not be published. Required fields are marked *

Close