EntertainmentPunjab

ਆਪਣੀ ਪਰੇਸ਼ਾਨੀਆਂ ਲੈ ਕੇ ਸੰਤ ਦੇ ਸਾਹਮਣੇ ਰੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿੱਕੂ ਨੇ ਕਿਹਾ

ਮੈਨੂੰ ਪੈਸਾ ਨਹੀਂ ਤੁਹਾਡਾ ਸਾਥ ਚਾਹੀਦਾ- ਆਪਣੀਆਂ ਖੁਸ਼ੀਆਂ ਵਿਚ ਪਹਿਲਾਂ ਵਾਂਗ ਸ਼ਾਮਲ ਕਰ ਲਵੋ

ਕਈ ਗਾਇਕ ਅਤੇ ਪ੍ਰਸ਼ੰਸਕ ਨਿੱਕੂ ਦੇ ਸਮਰਥਨ ਵਿਚ ਉਤਰੇ
ਨਿੱਕੂ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਕੀਤਾ ਧੰਨਵਾਦ
ਲੁਧਿਆਣਾ- ਇਕ ਸੰਤ ਦੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਕਰਵਾਉਣ ਦੀ ਬੇਨਤੀ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਕੁਝ ਲੋਕ ਲੁਧਿਆਣਾ ਨਾਲ ਸੰਬੰਧਤ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਆਲੋਚਨਾ ਕਰ ਰਹੇ ਹਨ, ਉਧਰ ਇਕ ਵੱਡਾ ਤਬਕਾ ਨਿੱਕੂ ਨੂੰ ਛੇਤੀ ਪਰੇਸ਼ਾਨੀਆਂ ਤੋਂ ਨਿਕਲਣ ਦੇ ਲਈ ਹੌਸਲਾ ਦੇ ਰਿਹਾ ਹੈ। ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ, ਬੱਬੂ ਮਾਨ, ਗਿੱਪੀ ਗਰੇਵਾਲ, ਏਮੀ ਵਿਰਕ, ਜਸਵੀਰ ਜੱਸੀ, ਰਣਜੀਤ ਬਾਵਾ, ਰੇਸ਼ਮ ਸਿੰਘ ਅਨਮੋਲ, ਵਿਧਾਇਕ ਅਤੇ ਗਾਇਕ ਬਲਕਾਰ ਸਿੱਧੂ ਸਮੇਤ ਕਈ ਗਾਇਕ ਨਿੱਕੂ ਦੀ ਸਪੋਰਟ ਕਰ ਰਹੇ ਹਨ।
ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਨਿੱਕੂ ਦਾ ਕੋਈ ਇੰਟਰਵਿਊ ਸਾਹਮਣੇ ਨਹੀਂ ਆਇਆ ਹੈ ਪਰ ਵੀਰਵਾਰ ਨੂੰ ਨਿੱਕੂ ਨੇ ਆਪਣੇ ਫੇਸਬੁੱਕ ਪੇਜ ’ਤੇ ਚੁੱਪੀ ਤੋੜੀ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਅਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੋਂ ਪੈਸੇ ਨਹੀਂ ਚਾਹੀਦੇ ਸਗੋਂ ਉਨ੍ਹਾਂ ਸਾਰਿਆਂ ਦਾ ਸਾਥ ਚਾਹੀਦਾ ਹੈ। ਨਿੱਕੂ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਮੈਨੂੰ ਆਪਣੀਆਂ ਖੁਸ਼ੀਆਂ ਵਿਚ ਪਹਿਲਾਂ ਵਾਂਗ ਸ਼ਾਮਲ ਕਰ ਲਵੋ। ਦੇਸ-ਪਰਦੇਸ ਵਿਚ ਫਿਰ ਤੋਂ ਪੰਜਾਬੀਆਂ ਦੇ ਰੂ ਬ ਰੂ ਹੋ ਕੇ ਪੰਜਾਬੀ ਵਿਰਸੇ ਅਤੇ ਪੰਜਾਬੀ ਬੋਲੀ ਦੀ ਸੇਵਾ ਕਰਨ ਦਾ ਮੌਕਾ ਦਿਓ। ਨਿੱਕੂ ਨੇ ਆਪਣੇ ਪ੍ਰਸ਼ੰਸਕਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪਿਆਰ ਅਤੇ ਸਾਥ ਦੇ ਰਹੇ ਹੋ। ਉਸ ਤੋਂ ਮਿਲੀ ਖੁਸ਼ੀ ਅਤੇ ਹੌਸਲੇ ਦੇ ਅਹਿਸਾਸ ਨੂੰ ਪਰਿਵਾਰ ਬਿਆਨ ਨਹੀਂ ਕਰ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close