
ਚੰਡੀਗੜ੍ਹ: ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2023-24 ਸੈਸ਼ਨ ਦੌਰਾਨ ਸੂਬੇ ਦੇ ਸਪੋਰਟਸ ਵਿੰਗ (ਰੈਜੀਡੈਂਸ਼ਲ), ਸਪੋਰਟਸ ਵਿੰਗ ਸਕੂਲ (ਰੈਜੀਡੈਂਸ਼ਲ/ਡੇ-ਸਕਾਲਰ) ਅਤੇ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਖਿਡਾਰੀਆਂ/ਖਿਡਾਰਨਾਂ ਦੇ ਦਾਖਲੇ ਲਈ 22 ਤੋਂ 25 ਮਈ 2023 ਤੱਕ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗ (ਰੈਜੀਡੈਂਸ਼ਲ) ਦੇ ਟਰਾਇਲਾਂ ਤਹਿਤ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਅਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਤੈਰਾਕੀ, ਫੁੱਟਬਾਲ ਤੇ ਵਾਲੀਬਾਲ (ਉਮਰ ਵਰਗ 17 ਅਤੇ 19 ਲੜਕੇ) ਲਈ ਟਰਾਇਲ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿਖੇ 22 ਤੇ 23 ਮਈ ਅਤੇ ਲਾਜਵੰਤੀ ਆਊਟਡੋਰ ਸਟੇਡੀਅਮ, ਹੁਸ਼ਿਆਰਪੁਰ ਵਿੱਚ ਬਾਸਕਟਬਾਲ, ਕਬੱਡੀ, ਵਾਲੀਬਾਲ, ਬਾਕਸਿੰਗ, ਜੂਡੋ, ਅਥਲੈਟਿਕਸ ਤੇ ਤੈਰਾਕੀ (ਉਮਰ ਵਰਗ 14ਅਤੇ 17 ਲੜਕੀਆਂ) ਲਈ ਟਰਾਇਲ ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ ਵਿਖੇ 24 ਤੇ 25 ਮਈ ਨੂੰ ਟਰਾਇਲ ਹੋਣਗੇ।