International

ਜੋਅ ਬਾਇਡਨ ਅਮਰੀਕਾ ਦੇ ਇਤਿਹਾਸ ਦਾ ਇਕ ਨਵਾਂ ਅਧਿਆਏ ਲਿਖਣ ਨੂੰ ਤਿਆਰ ਹਨ : ਹੈਰਿਸ

ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਹ ਅਤੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਅਮਰੀਕਾ ਦੇ ਇਤਿਹਾਸ ਦਾ ਇਕ ਨਵਾਂ ਅਧਿਆਏ ਲਿਖਣ ਨੂੰ ਤਿਆਰ ਹਨ। ਇਸ ਦੀ ਸ਼ੁਰੂਆਤ ਉਹ ਕੰਮਕਾਜੀ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਵਾਲੇ ਅਰਥਚਾਰੇ ਦਾ ਨਿਰਮਾਣ ਕਰਨ ਦੇ ਨਾਲ ਕਰਨਗੇ। ਬਾਇਡਨ ਦੀ ਟੀਮ ਵੱਲੋਂ ਐਤਵਾਰ ਨੂੰ ਵੈੱਬਸਾਈਟ ‘ਤੇ ਜਾਰੀ ਸੂਚੀ ਵਿਚ ਕੋਰੋਨਾ ਮਹਾਮਾਰੀ ਨਾਲ ਨਿਪਟਣਾ, ਅਰਥਚਾਰੇ ਨੂੰ ਬਿਹਤਰ ਕਰਨਾ, ਨਸਲੀ ਸਮਾਨਤਾ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦੇ ਉਨ੍ਹਾਂ ਦੀਆਂ ਪਹਿਲੀਆਂ ਚਾਰ ਤਰਜੀਹਾਂ ਵਿਚੋਂ ਸ਼ਾਮਲ ਹਨ।

ਹੈਰਿਸ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਬਾਇਡਨ ਅਤੇ ਮੈਂ ਰਾਸ਼ਟਰ ਦੇ ਇਤਿਹਾਸ ਦਾ ਇਕ ਹੋਰ ਨਵਾਂ ਅਧਿਆਏ ਲਿਖਣ ਨੂੰ ਤਿਆਰ ਹਾਂ। ਬਾਇਡਨ-ਹੈਰਿਸ ਪ੍ਰਸ਼ਾਸਨ ਦੀਆਂ ਤਰਜੀਹਾਂ ਦੀ ਸੂਚੀ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਅਸੀਂ ਕੰਮਕਾਜੀ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਵਾਲੇ ਅਰਥਚਾਰੇ ਦਾ ਨਿਰਮਾਣ ਕਰਾਂਗੇ। ਉਧਰ, ਬਾਇਡਨ ਦੀ ਟੀਮ ਨੇ ਕਿਹਾ ਕਿ ਦੇਸ਼ ਦੇ ਨਿਰਮਾਣ ਲਈ ਹਰ ਰੋਜ਼ ਕੰਮ ਕਰਨ ਵਾਲੇ ਮਰਦ ਅਤੇ ਔਰਤਾਂ ਸਭ ਤੋਂ ਜ਼ਿਆਦਾ ਸਨਮਾਨਯੋਗ ਹਨ। ਬਾਇਡਨ-ਹੈਰਿਸ ਸਰਕਾਰ ਮੱਧ ਵਰਗ ਦਾ ਇਕ ਵਾਰ ਫਿਰ ਤੋਂ ਪੁਨਰ ਨਿਰਮਾਣ ਕਰੇਗਾ ਅਤੇ ਇਹ ਨਿਸ਼ਚਿਤ ਕਰੇਗਾ ਕਿ ਇਸ ਮੁਹਿੰਮ ਵਿਚ ਕੋਈ ਚੀਜ਼ ਰਹਿ ਨਾ ਜਾਵੇ। ਸੰਕਟ ਦੇ ਇਸ ਸਮੇਂ ਵਿਚ ਬਾਇਡਨ ਕੋਲ ਚੰਗੇ ਵੇਤਨ ਵਾਲੇ ਕਰੋੜਾਂ ਰੁਜ਼ਗਾਰ ਦਾ ਨਿਰਮਾਣ ਕਰਨ ਦੀ ਯੋਜਨਾ ਹੈ। ਇਸ ਦੀ ਸ਼ੁਰੂਆਤ ਮਹਾਮਾਰੀ ਨਾਲ ਨਿਪਟਣ ਨੂੰ ਲੈ ਕੇ ਸ਼ੁਰੂ ਹੋਵੇਗੀ ਕਿਉਂਕਿ ਅਸੀਂ ਤਦ ਤਕ ਰੁਜ਼ਗਾਰ ਦੀਆਂ ਦਿੱਕਤਾਂ ਨੂੰ ਦੂਰ ਨਹੀਂ ਕਰ ਸਕਦੇ ਤਦ ਤਕ ਜਨਤਕ ਸਿਹਤ ਸਮੱਸਿਆ ਨੂੰ ਹੱਲ ਨਹੀਂ ਕਰ ਲੈਂਦੇ।

Show More

Related Articles

Leave a Reply

Your email address will not be published. Required fields are marked *

Close