Canada

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਲੋਕਪਿ੍ਰਅਤਾ ਦਾ ਗ੍ਰਾਫ ਆਇਆ ਹੇਠਾਂ

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਕੈਨੇਡਾ ਵਾਸੀਆਂ ਦੇ ਮਨਾਂ ਤੋਂ ਉਤਰੀ
ਅਲਬਰਟਾ (ਦੇਸ ਪੰਜਾਬ ਟਾਈਮਜ਼)-  ਸੱਤਾਧਾਰੀ ਲਿਬਰਲ ਪਾਰਟੀ ਕੈਨੇਡਾ ਵਾਸੀਆਂ ਦੇ ਮਨ ਤੋਂ ਉਤਰਦੀ ਜਾ ਰਹੀ ਹੈ ਅਤੇ ਪੱਕੇ ਆਗੂ ਤੋਂ ਵਿਹੂਣੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਹ ਦਾਅਵਾ ਨੈਨੋਜ਼ ਰਿਸਰਚ ਦੇ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਹੈ।
ਸਰਵੇਖਣ ਮੁਤਾਬਕ ਕੈਨੇਡਾ ਦੇ 36 ਫ਼ੀ ਸਦੀ ਲੋਕ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਨ ਜਦਕਿ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ 31 ਫ਼ੀ ਸਦੀ ਦਰਜ ਕੀਤੀ ਗਈ।
ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨੂੰ ਪਹਿਲੀ ਪਸੰਦ ਦਸਣ ਵਾਲਿਆਂ ਦੀ ਗਿਣਤੀ 19 ਫ਼ੀ ਸਦੀ ਅਤੇ ਬਲਾਕ ਕਿਊਬੈਕ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ 6 ਫ਼ੀ ਸਦੀ ਦਰਜ ਕੀਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close