Canada

ਅਲਬਰਟਾ ‘ਚ ਕੋਰੋਨਾਵਾਇਰਸ ਦੇ 33 ਮਰੀਜ਼ ਹੋਰ ਮਿਲੇ, 4 ਮੌਤਾਂ

ਕੈਲਗਰੀ, 22 ਮਈ (ਦੇਸ ਪੰਜਾਬ ਟਾਇਮਜ਼): ਅਲਬਰਟਾ ਦੀ ਮੁੱਖ ਸਿਹਤ ਅਤੇ ਮੈਡੀਕਲ ਅਫ਼ਸਰ ਡਾ. ਡੀਨਾ ਹਿੰਸ਼ਾ ਨੇ ਰੋਜ਼ਾਨਾ ਦੇ ਸੰਬੋਧਨ ਦੌਰਾਨ ਅੱਜ ਦੱਸਿਆ ਕਿ ਸੂਬੇ ‘ਚ ਕੋਰੋਨਾਵਾਇਰਸ ਦੇ 33 ਨਵੇਂ ਕੇਸ ਮਿਲੇ ਹਨ ਜਦੋਂ ਕਿ ਬੀਤੇ 24 ਘੰਟਿਆਂ ‘ਚ 4 ਮੌਤਾਂ ਹੋਰ ਦਰਜ ਕੀਤੀ ਗਈ ਹੈ। ਸੂਬੇ ‘ਚ ਹੁਣ ਮੌਤਾਂ ਦਾ ਕੁਲ ਅੰਕੜਾਂ 132 ਹੋ ਗਿਆ ਹੈ। ਇਸਦੇ ਨਾਲ ਹੀ ਅਲਬਰਟਾ ‘ਚ ਕੋਰੋਨਾਵਾਇਰਸ ਦੇ ਹੁਣ 926 ਮਰੀਜ਼ ਹਨ ਅਤੇ ਕੁਲ 6768 ਮਰੀਜ਼ਾਂ ‘ਚੋਂ 5710 ਕੋਰੋਨਾਵਾਇਰਸ ਦੇ ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ। ਇਸ ਸਮੇਂ 59 ਮਰੀਜ਼ ਹਸਪਤਾਲਾਂ ‘ਚ ਦਾਖਲ ਹਨ ਜਿਨਾਂ ‘ਚੋਂ 6 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਬੀਤੇ 24 ਘੰਟਿਆਂ ‘ਚ ਅਲਬਰਟਾ ‘ਚ ਕੁਲ 4017 ਲੋਕਾਂ ਦੇ ਟੈਸਟ ਕੀਤੇ ਗਏ ।

Show More

Related Articles

Leave a Reply

Your email address will not be published. Required fields are marked *

Close