International

ਬ੍ਰਿਟਿਸ਼ ਪੀਐਮ ਬੋਰਿਸ ਜੌਨਸਨ ਨੇ ਚੁੱਪ-ਚਪੀਤੇ ਮੰਗੇਤਰ ਨਾਲ ਕਰਵਾਇਆ ਵਿਆਹ

ਲੰਡਨ- ਬਰਤਾਨੀਆ ਦੇ 56 ਸਾਲਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੇ ਤੋਂ 23 ਸਾਲ ਛੋਟੀ ਮੰਗੇਤਰ ਕੈਰੀ ਸਾਇਮੰਡਸ ਨਾਲ ਚੁੱਪ-ਚਪੀਤੇ ਵਿਆਹ ਕਰਵਾ ਲਿਆ।
ਮੀਡੀਆ ਰਿਪੋਰਟਾਂ ਮੁਤਾਬਕ ਮੱਧ ਲੰਡਨ ’ਚ ਹੋਏ ਸਮਾਗਮ ’ਚ ਅੰਤਿਮ ਸਮੇਂ ’ਚ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਕਿਹਾ ਜਾ ਰਿਹਾ ਹੈ ਕਿ ਜੌਨਸਨ ਦੇ ਦਫ਼ਤਰ ਦੇ ਸੀਨੀਅਰ ਮੈਂਬਰ ਵੀ ਵਿਆਹ ਯੋਜਨਾ ਤੋਂ ਅਣਜਾਣ ਸਨ। ਕੋਵਿਡ-19 ਪਾਬੰਦੀਆਂ ਕਾਰਨ ਇੰਗਲੈਂਡ ’ਚ ਵਿਆਹ ’ਚ ਫਿਲਹਾਲ 30 ਲੋਕ ਹੀ ਸ਼ਾਮਲ ਹੋ ਸਕਦੇ ਹਨ। ਰਿਪੋਰਟਾਂ ਮੁਤਾਬਕ ਕੈਥੋਲਿਕ ਕੈਥੇਡ੍ਰਲ ਨੂੰ ਦੁਪਹਿਰ ਡੇਢ ਵਜੇ ਅਚਾਨਕ ਬੰਦ ਕਰ ਦਿੱਤਾ ਗਿਆ। 33 ਸਾਲਾ ਸਾਇਮੰਡਸ ਕਰੀਬ 30 ਮਿੰਟ ਬਾਅਦ ਲਿਮੋ ’ਚ ਬਿਨਾਂ ਘੁੰਢ ਦੇ ਇਕ ਲੰਬੀ ਸਫੇਦ ਪੌਸ਼ਾਕ ’ਚ ਉੱਥੇ ਪਹੁੰਚੀ।

Show More

Related Articles

Leave a Reply

Your email address will not be published. Required fields are marked *

Close