Entertainment

ਸ਼ਬਾਨਾ ਆਜ਼ਮੀ ਨੂੰ ਹੋਇਆ ਕੋਰੋਨਾ

ਬਾਲੀਵੁੱਡ ਇੰਡਸਟਰੀ ‘ਤੇ ਕੋਰੋਨਾ ਦਾ ਕਾਲਾ ਪਰਛਾਵਾਂ ਅਜੇ ਵੀ ਬਰਕਰਾਰ ਹੈ। ਬੀ-ਟਾਊਨ ਦੇ ਕਈ ਵੱਡੇ ਸੈਲੇਬਸ ਇਕ ਤੋਂ ਬਾਅਦ ਇਕ ਕਰੋਨਾ ਦੀ ਲਪੇਟ ਵਿਚ ਆ ਰਹੇ ਹਨ। ਹੁਣ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਵੀ ਕੋਰੋਨਾ ਹੋ ਗਿਆ ਹੈ। ਸ਼ਬਾਨਾ ਆਜ਼ਮੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਸ਼ਬਾਨਾ ਆਜ਼ਮੀ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਆਪਣੀ ਫੋਟੋ ਸ਼ੇਅਰ ਕਰਕੇ ਆਪਣੇ ਕੋਰੋਨਾ ਸੰਕਰਮਿਤ ਹੋਣ ਦੀ ਖਬਰ ਦਿੱਤੀ ਹੈ। ਅਭਿਨੇਤਰੀ ਨੇ ਕੈਪਸ਼ਨ ‘ਚ ਲਿਖਿਆ- ਮੈਂ ਅੱਜ ਕੋਵਿਡ ਪਾਜ਼ੀਟਿਵ ਪਾਈ ਗਈ ਹਾਂ। ਆਪਣੇ ਆਪ ਨੂੰ ਘਰ ਵਿੱਚ ਅਲੱਗ ਕਰ ਲਿਆ। ਮੇਰੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਟੈਸਟ ਕਰਵਾਉਣ।

Show More

Related Articles

Leave a Reply

Your email address will not be published. Required fields are marked *

Close