International

ਇਟਲੀ ਦੇਸ਼ ਨੇ ਨਵੇਂ ਫੇਲ ਰਹੇ ਵਾਇਰਸ ਦੇ ਮੱਦੇਨਜ਼ਰ ਸਾਊਥ ਅਫਰੀਕਾ ਸਮੇਤ 7 ਦੇਸ਼ਾਂ ਤੋਂ ਆਉਣ ਵਾਲੀ ਯਾਤਰੀਆਂ ਦੀ ਆਵਾਜਾਈ ਤੇ ਲਗਾਈ ਰੋਕ”

 *ਇਟਲੀ ਪਹਿਲਾ ਯੂਰਪੀਅਨ ਦੇਸ਼ ਜਿਸ ਨੇ ਇਹ ਪਾਬੰਦੀ ਲਗਾਈ*

 ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)””ਜਦੋ  ਸਾਲ 2020 ਵਿੱਚ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ ਤਾਂ ਇਟਲੀ ਸਰਕਾਰ ਨੇ ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਨਹੀ ਲਿਆ ਜਿਸ ਕਾਰਨ ਇਟਲੀ ਯੂਰਪ ਦਾ ਅਜਿਹਾ ਦੇਸ਼ ਬਣ ਗਿਆ ਸੀ ਜਿੱਥੇ ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਤਹਿਲਕਾ ਮਚਾਇਆ ਸੀ,ਆਪਣੀ ਇਸ ਗਲਤੀ ਨੂੰ ਇਟਲੀ ਸਰਕਾਰ ਕਿਸੇ ਵੀ ਹਾਲਤ ਵਿੱਚ ਦੁਹਰਾਉਣਾ ਨਹੀਂ ਚਾਹੁੰਦੀ ਜਿਸ ਦੇ ਮੱਦੇ ਨਜ਼ਰ ਹੀ ਸ਼ਾਇਦ ਇਟਲੀ ਦੇ ਸਿਹਤ ਮੰਤਰੀ ਰੋਬੈਂਰਤੋ ਸੰਪਰੈਂਜਾ ਵਲੋਂ ਨਵੇਂ ਰੂਪ ਵਿੱਚ ਫੇਲ ਰਹੇ ਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਸਾਊਥ ਅਫਰੀਕਾ ਸਮੇਤ ਲੇਸੋਥੋ, ਬੋਤਸਵਾਨਾ, ਜ਼ਿੰਬਾਬਵੇ,ਮੋਜਾ਼ਮਬੀਕ,ਨਾਮੀਬੀਆ,ਐਸਵਾਤੀਨੀ ਆਦਿ ਦੇਸ਼ਾਂ ਦੇ ਯਾਤਰੀਆਂ ਨੂੰ ਇਟਲੀ ਵਿੱਚ ਦਾਖ਼ਲ ਹੋਣ ਲਈ ਅਗਲੇ ਅੰਦੇਸ਼ ਤੱਕ ਰੋਕ ਲਗਾ ਦਿੱਤੀ ਗਈ ਹੈ,ਨਵੇਂ ਵਾਇਰਸ ਦਾ ਬੈਲਜੀਅਮ ਵਿੱਚ ਇੱਕ ਕੇਸ ਮਿਲਣ ਨਾਲ ਵੀਰਵਾਰ ਨੂੰ ਇਟਲੀ ਦੇ ਸਿਹਤ ਮੰਤਰੀ ਵਲੋਂ ਨਵੇਂ ਆਰਡੀਨੈਂਸ ਤੇ ਮੋਹਰ ਲਗਾਉਂਦਿਆਂ ਕਿਹਾ ਕਿ ਇਟਲੀ ਦੇਸ਼ ਨੇ ਹੁਣ ਤੱਕ ਕੋਰੋਨਾ ਮਹਾਂਮਾਰੀ ਦੇ ਰੂਪ ਵਿੱਚ ਬਹੁਤ ਸੰਤਾਪ ਭੋਗਿਆ ਹੈ ਉਹ ਹੁਣ ਕਿਸੇ ਵੀ ਕਿਸਮ ਦਾ ਜੋਖਮ ਨਹੀਂ ਲੈ ਸਕਦੇ।ਉਨ੍ਹਾਂ ਕਿਹਾ ਕਿ ਦੋ ਲੋਕ ਪਿਛਲੇ 14 ਵਿੱਚ ਇਨ੍ਹਾਂ ਦੇਸ਼ਾਂ ਵਿੱਚ ਰਹਿ ਕੇ ਇਟਲੀ ਵਾਪਸ ਆਉਣ ਵਾਰੇ ਸੋਚ ਰਹੇ ਹਨ ਉਨ੍ਹਾਂ ਨੂੰ ਹੁਣ ਇਟਲੀ ਵਿੱਚ ਫ਼ਿਲਹਾਲ ਦੀ ਘੜੀ ਮਨਾਹੀ ਹੋਵੇਗੀ,ਕਿਉਂਕਿ ਬਹੁਤ ਹੀ ਔਖੇ ਅਤੇ ਭਿਆਨਕ ਮੰਜ਼ਰ ਇਟਲੀ ਵਾਸੀਆਂ ਨੇ ਦੇਖੇਂ ਹਨ।ਇਟਲੀ ਵਾਸੀਆਂ ਨੇ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਰਕੇ ਆਪਣੇ 1 ਲੱਖ 33 ਹਜ਼ਾਰ ਤੋਂ ਉਪੱਰ ਨਾਗਰਿਕਾਂ ਨੂੰ ਖੋਹ ਲਿਆ ਹੈ,ਇਸ ਕਰਕੇ ਹੁਣ ਉਹਨਾਂ ਨੂੰ ਇਸ ਤਰ੍ਹਾਂ ਦੇ ਮਨਾਹੀ ਵਾਲੇ ਕਦਮ ਚੁੱਕਣੇ ਪੈ ਰਹੇ, ਅਤੇ ਹੁਣ ਵੀ ਆਏ ਦਿਨ ਇਟਲੀ ਵਿੱਚ ਨਵੇਂ ਕੋਰੋਨਾ ਵਾਇਰਸ ਦੇ ਕੇਸ ਦਰਜ਼ ਕੀਤੇ ਜਾ ਰਹੇ ਹਨ,ਇਸ ਦੂਜੇ ਪਾਸੇ ਪਾਬੰਦੀ ਨਾਲ ਇਟਲੀ ਯੂਰਪ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਇਹ ਪਾਬੰਦੀ ਲਗਾਈ ਹੈ,ਤਾਂ ਜ਼ੋ ਇਸ ਵਿਗੜ ਰਹੇ ਹਾਲਾਤਾਂ ਤੇ ਕਾਬੂ ਪਾਇਆ ਜਾ ਸਕੇ,ਇਜਰਾਈਲ ਤੇ ਗ੍ਰੇਟ ਬ੍ਰਿਟੇਨ ਵੱਲੋ ਵੀ ਅਜਿਹੇ ਹੀ ਵਾਇਰਸ ਤੋਂ ਬਚਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ
Show More

Related Articles

Leave a Reply

Your email address will not be published. Required fields are marked *

Close