Canada

ਅਲਬਰਟਾ-ਅਮਰੀਕਾ ਬਾਰਡਰ ’ਤੇ ਕੋਵਿਡ-19 ਟੀਕਾਕਰਨ ਕਲੀਨਿਕ ਬੰਦ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਮੋਂਟਾਨਾ ਫਸਟ ਨੇਸ਼ਨ ਵੱਲੋਂ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ’ਤੇ ਦੱਖਣੀ-ਪੱਛਮੀ ਅਲਬਰਟਾ ਵਿਚ ਕੋਵਿਡ-19 ਟੀਕਾ ਕਰਨਕਲੀਨਿਕ ਚਲਾਇਆ ਜਾ ਰਿਹਾ ਸੀ ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਲੈਥਬਿ੍ਰਜ ਤੋਂ 150 ਕਿਲੋਮੀਟਰ ਦੱਖਣ ਵਿਚ ਬਲੈਕਫੀਟ ਟ੍ਰਾਈਬ ਨੇ ਇਕ ਮਹੀਨੇ ਪਹਿਲਾਂ ਕਾਰਵੇ ਬਾਰਡਰ ਕ੍ਰਾਸਿੰਗ ’ਤੇ ਫਾਇਜਰ-ਬਾਇਓਏਨਟੈਕ ਅਤੇ ਮਾਡਰਨ ਦੇ ਸ਼ਾਟਸ ਦੀ ਵੈਕਸੀਨ ਦੇਣੀ ਸ਼ੁਰੂ ਕੀਤੀ ਸੀ। ਸ਼ੁਰੂਆਤ ਵਿਚ ਇਹ ਸ਼ਾਟਸ ਬਲੈਕਫੁਟ ਸੰਘ ਦੇ ਮੈਂਬਰਾਂ ਦੇ ਲਈ ਦਿੱਤੇ ਜਾ ਰਹੇ ਸਨ ਪਰ ਬਾਅਦ ਵਿਚ ਇਨ੍ਹਾਂ ਨੂੰ ਹਰ ਕਿਸੇ ਵਿਅਕਤੀ ਲਈ ਖੋਲ੍ਹ ਦਿੱਤਾ ਗਿਆ। ਜੋ ਵੀ ਵੈਕਸੀਨ ਲੈਣਾ ਚਾਹੁੰਦਾ ਸੀ ਉਹ ਇਥੇ ਵੈਕਸੀਨ ਲੈ ਸਕਦਾ ਸੀ।
ਸ਼ੁਰੂਆਤ ਵਿਚ ਆਦਿਵਾਸੀ ਪ੍ਰਸ਼ਾਸਨ, ਕੈਨੇਡਾ ਅਤੇ ਅਮਰੀਕਾ ਦੋਹਾਂ ਸਰਕਾਰਾਂ ਤੋਂ ਬਾਰਡਰ ਵਿਚ ਮੋਬਾਇਲ ਕਲੀਨਿਕ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਸੀ। ਇਸ ਕਲੀਨਿਕ ਤੋਂ ਵੈਕਸੀਨ ਲੈਣ ਵਾਲੇ ਕੈਨੇਡੀਆਈ ਲੋਕਾਂ ਨੂੰ 14 ਦਿਨਾਂ ਦੇ ਕੁਆਰਨਟਾਈਨ ਪੀਰੀਅਡ ਤੋਂ ਛੋਟ ਦਿੱਤੀ ਗਈ ਸੀ। ਉਹ ਆਪਣੀਆਂ ਗੱਡੀਆਂ ਖੜੀਆਂ ਕਰਦੇ ਸੀ। ਇਕ ਲਾਈਨ ਵਿਚ ਚੱਲਦੇ ਸੀ ਅਤੇ ਗੱਡੀ ਵਿਚ ਹੀ ਸ਼ਾਟਸ ਹਾਸਲ ਕਰਦੇ ਸੀ ਅਤੇ 15 ਮਿੰਟ ਤੱਕ ਮੈਡੀਕਲ ਨਿਗਰਾਨੀ ਵਿਚ ਰਹਿੰਦੇ ਸੀ ਅਤੇ ਫਿਰ ਆਪਣੇ ਘਰ ਚਲੇ ਜਾਂਦੇ ਸੀ।
ਪਰ ਬ੍ਰਾਊਨਿੰਗ ਮੋਂਟ ’ਚ ਬਲੈਕਫੀਡ ਜਨਜਾਤੀ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਦੇਰ ਰਾਤ ਨੂੰ ਕੈਨੇਡੀਆਈ ਪ੍ਰੈੱਸ ਨੂੰ ਦੱਸਿਆ ਕਿ ਕਲੀਨਿਗ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਹਾਂ ਦੇਸ਼ਾਂ ਦੀਆਂ ਸਰਕਾਰੀ ਨੌਕਰਸ਼ਾਹੀ ਦੇ ਦਖਲ ਦੇ ਕਾਰਨ ਆਪਣੀ ਬਾਰਡਰ ਵੈਕਸੀਨ ਕਲੀਨਿਕ ਨੂੰ ਜਾਰੀ ਨਹੀਂ ਰੱਖ ਪਾ ਰਹੇ ਹਾਂ।

Show More

Related Articles

Leave a Reply

Your email address will not be published. Required fields are marked *

Close