International

ਨਿਯਮਾਂ ਨੂੰ ਤੋੜ ਕੇ ਟਰੰਪ ਨੇ ਨੇਵਾਦਾ ‘ਚ ਪਹਿਲੀ ਇੰਡੋਰ ਰੈਲੀ ਕੀਤੀ

50 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਬਾਵਜੂਦ ਹਜ਼ਾਰਾਂ ਲੋਕ ਪਹੁੰਚੇ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੇ ਨੇਵਾਦਾ ਦੇ ਇੱਕ ਮੈਨੂਫੈਕਚਰਿੰਗ ਪਲਾਂਟ ‘ਚ ਪਹਿਲੀ ਇੰਡੋਰ ਰੈਲੀ ਕੀਤੀ। ਇਥੇ ਸੂਬਾ ਸਰਕਾਰ ਵੱਲੋਂ ਕਿਸੇ ਵੀ ਇੰਡੋਰ ਸਥਾਨ ‘ਤੇ 50 ਤੋਂ ਜਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਹੈ। ਟਰੰਪ ਨੇ ਸੂਬੇ ਦੇ ਇਸ ਨਿਯਮ ਨੂੰ ਤੋੜਿਆ। ਐਤਵਾਰ ਰਾਤ ਨੂੰ ਹੋਈ ਇਸ ਰੈਲੀ ‘ਚ ਹਜ਼ਾਰਾਂ ਸਮਰਥਕ ਪਹੁੰਚੇ। ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਮੂੰਹ ‘ਤੇ ਬਿਨਾਂ ਮਾਸਕ ਲਗਾਏ ਪਹੁੰਚੇ ਸਨ। ਰੈਲੀ ਵਾਲੇ ਸਥਾਨ ‘ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾਉਣ ਦੀ ਕੋਸ਼ਿਸ਼ ਤੱਕ ਨਜ਼ਰ ਨਹੀਂ ਆਈ। ਟਰੰਪ ਕੈਂਪੇਨ ਦੇ ਨਾਅਰੇ ਲਿਖੇ ਟੋਪਿਆਂ ਪਾ ਕੇ ਆਏ ਹੋਏ ਸਮਰਥਕ ਫੋਲਡਿੰਗ ਚੇਅਰ ਦੇ ਕੋਲ ਬੈਠੇ ਸੀ। ਜਿਸ ਐਕਸਟ੍ਰੀਮ ਮੈਨੂਫੈਕਚਰਿੰਗ ਪਲਾਂਟ ‘ਚ ਰੈਲੀ ਹੋਈ ਉਸ ਦੀ ਵੈਬਸਾਈਟ ਮੁਤਾਬਿਕ, ਪਲਾਂਟ ‘ਚ ਨਾਂ ਤਾਂ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਅਤੇ ਨਾਂ ਹੀ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਹੈ॥ ਰੈਲੀ ‘ਚ ਸ਼ਾਮਿਲ ਹੋਣ ਲਈ ਪਲਾਂਟ ਦੇ ਅੰਦਰ ਜਗ੍ਹਾ ਨਾ ਮਿਲਣ ਤੇ ਕਈ ਲੋਕ ਬਾਹਰ ਹੀ ਖੜ੍ਹੇ ਨਜ਼ਰ ਆਏ। ਇਨ੍ਹਾਂ ਵਿੱਚ ਕੁਝ ਤਾਂ ਅਜਿਹੇ ਸਨ ਜੋ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੇ ਸਨ।
ਟਰੰਪ ਨੇ ਬਿਡੇਨ ਨੂੰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ :
ਆਪਣੇ ਭਾਸ਼ਣ ‘ਚ ਟਰੰਪ ਨੇ ਹਮੇਸ਼ਾਂ ਦੀ ਤਰ੍ਹਾਂ ਸਾਬਕਾ ਉੱਪ ਰਾਸ਼ਟਰਪਤੀ ਜੋਏ ਬਿਡੇਨ ‘ਤੇ ਹਮਲਾ ਬੋਲਿਆ। ਉਨ੍ਹਾਂ ਉੱਪਰ ਪੁਲਿਸ ਖਿਲਾਫ ਖਤਰਨਾਕ ਜੰਗ ਸ਼ੁਰੂ ਕਰਨ ਦਾ ਝੂਠਾ ਇਲਜ਼ਾਮ ਲਗਾਇਆ। ਟਰੰਪ ਨੇ ਬਿਡੇਨ ਨੂੰ ਨਿਸ਼ਾਨੇ ‘ਤੇ ਰੱਖਦੇ ਹੋਏ ਕਿਹਾ – ਉਸਨੂੰ ਗੋਲੀ ਮਾਰੀ ਗਈ ਹੈ ਅਤੇ ਸਾਰੇ ਹੀ ਇਸ ਗੱਲ ਨੂੰ ਜਾਣਦੇ ਹਨ। ਇਸ ਨੂੰ ਸੁਣਦੇ ਹੀ ਉਥੇ ਮੌਜੂਦ ਟਰੰਪ ਸਮਰਥਕਾਂ ਦੀ ਭੀੜ ਉਤਸ਼ਾਹਿਤ ਹੋ ਕੇ ਚਿਲਾਉਣ ਲੱਗੀ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੇ ਟਰੰਪ ਦਾ ਭਾਸ਼ਣ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਉਥੇ ਮੌਜੂਦ ਲੋਕਾਂ ਨੇ ”ਆਲ ਲਿਵਸ ਮੈਟਰ” ਮਤਲਬ ਸਾਰਿਆਂ ਦੀ ਜ਼ਿੰਦਗੀ ਮਹੱਤਵਪੂਰਨ ਹੈ ਦੇ ਨਾਅਰੇ ਲਗਾਏ।

Show More

Related Articles

Leave a Reply

Your email address will not be published. Required fields are marked *

Close