EntertainmentPunjab

ਹਿਮਾਚਲ ਦੇ ਧਰਮਸ਼ਾਲਾ ਵਿਚ ਅੰਮ੍ਰਿਤਸਰ ਦੇ ਸੂਫੀ ਗਾਇਕ ਦੀ ਮੌਤ

ਧਰਮਸ਼ਾਲਾ- ਸੂਫੀ ਗਾਇਕ ਮਨਮੀਤ ਸਿੰਘ (ਸੈਨ ਬਰਦਰਜ਼ ਵਿਚੋਂ ਇੱਕ) ਦੀ ਹਿਮਾਚਲ ਪ੍ਰਦੇਸ਼ ਵਿਚ ਮੌਤ ਹੋ ਗਈ। ਧਰਮਸ਼ਾਲਾ ਖੇਤਰ ਵਿਚ ਸੋਮਵਾਰ ਨੂੰ ਬੱਦਲ ਫਟਣ ਦੀ ਘਟਨਾ ਦੇ ਬਾਅਦ ਤੋਂ ਲਾਪਤਾ ਸੀ। ਮੰਗਲਵਾਰ ਦੇਰ ਸ਼ਾਮ ਉਨ੍ਹਾਂ ਦੀ ਲਾਸ਼ ਕਰੇਰੀ ਪਿੰਡ ਦੇ ਨਾਲ ਲੱਗਦੀ ਖੱਡ ਤੋਂ ਬਰਾਮਦ ਕਰ ਲਈ ਗਈ। ਉਹ ਪੰਜਾਬ ਦੇ ਛੇਹਰਟਾ (ਅੰਮ੍ਰਿਤਸਰ) ਦੇ ਰਹਿਣ ਵਾਲੇ ਸੀ। ਮਿਲੀ ਜਾਣਕਾਰੀ ਮੁਤਾਬਕ, ਦੁਨੀਆਦਾਰੀ ਗੀਤ ਤੋਂ ਮਸ਼ਹੂਰ ਹੋਏ ਸੂਫੀ ਗਾਇਕ ਮਨਮੀਤ ਸਿੰਘ ਅਪਣੇ ਭਰਾ ਕਰਣਪਾਲ ਉਰਫ ਕੇਪੀ ਅਤੇ 4 ਦੋਸਤਾਂ ਦੇ ਨਾਲ ਧਰਮਸ਼ਾਲਾ ਘੁੰਮਣ ਗਏ ਸੀ। ਇਹ ਸਾਰੇ ਜਣੇ ਧਰਮਸ਼ਾਲਾ ਤੋਂ ਕਰੇਰੀ ਲੇਕ ਘੁੰਮਣ ਗਏ ਸੀ। ਰਾਤ ਨੂੰ ਤੇਜ਼ ਮੀਂਹ ਕਾਰਨ ਉਥੇ ਰੁਕ ਗਏ। ਸੋਮਵਾਰ ਨੂੰ ਜਦੋਂ ਪਰਤਣ ਲੱਗੇ ਤਾਂ ਇੱਕ ਖੱਡੇ ਨੂੰ ਪਾਰ ਕਰਦੇ ਹੋਏ ਮਨਮੀਤ ਸਿੰਘ ਪਾਣੀ ਵਿਚ ਰੁੜ੍ਹ ਗਿਆ। ਕਰੇਰੀ ਪਿੰਡ ਵਿਚ ਮੋਬਾਈਲ ਸਿਗਲਨ ਨਾ ਹੋਣ ਕਾਰਨ ਪ੍ਰੇਸ਼ਾਨ ਭਰਾ ਅਤੇ ਦੋਸਤਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ। ਐਸਐਸਪੀ ਜ਼ਿਲ੍ਹਾ ਕਾਂਗੜਾ ਵਿਮੁਕਤ ਰੰਜਨ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਜਾ ਰਹੀ ਸੀ। ਮੰਗਲਵਾ ਦੇਰ ਸ਼ਾਮ ਰੈਸਕਿਊ ਟੀਮ ਨੇ ਮਨਮੀਤ ਸਿੰਘ ਨੂੰ ਲੱਭ ਲਿਆ।

Show More

Related Articles

Leave a Reply

Your email address will not be published. Required fields are marked *

Close