National

ਪਾਕਿਸਤਾਨੀ ਡਰੋਨ ’ਤੇ ਬੀਐਸਐਫ ਜਵਾਨਾਂ ਨੇ ਚਲਾਈਆਂ ਗੋਲੀਆਂ

ਡੇਰਾ ਬਾਬਾ ਨਾਨਕ- ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਦੇ ਅਸਮਾਨ ’ਚ ਉੱਡਦੇ ਇਕ ਪਾਕਿਸਤਾਨੀ ਡਰੋਨ ’ਤੇ ਬੀਐਸਐਫ ਜਵਾਨਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੰਜਾਬ ਪੁਲਿਸ, ਬੀਐਸਐਫ ਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾ ਕੇ ਛਾਣਬੀਨ ਕੀਤੀ ਗਈ ਪਰ ਖ਼ਬਰ ਲਿਖੇ ਜਾਣ ਤਕ ਕੁਝ ਵੀ ਹੱਥ ਨਾ ਲੱਗਾ। ਜਾਣਕਾਰੀ ਅਨੁਸਾਰ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਬੀਐਸਐਫ ਦੀ 10 ਬਟਾਲੀਅਨ ਦੀ ਬੀਓਪੀ ਅਬਾਦ ਪੋਸਟ ਖੇਤਰ ਨਾਲ ਸਬੰਧਤ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਸ਼ੁੱਕਰਵਾਰ ਤੜਕਸਾਰ ਪੌਣੇ ਪੰਜ ਵਜੇ ਦੇ ਕਰੀਬ ਪਾਕਿਸਤਾਨੀ ਡਰੋਨ ਉਡਦਾ ਦਿਖਾਈ ਦਿੱਤਾ। ਜਿੱਥੇ ਬੀਐਸਐਫ ਦੇ ਜਵਾਨਾਂ ਵੱਲੋਂ 7 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਇਸ ਸਬੰਧੀ ਬੀਐਸਐਫ ਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਵਤਾਰ ਸਿੰਘ ਕੰਗ ਪੁਲਿਸ ਤੇ ਬੀਐਸਐਫ ਜਵਾਨਾਂ ਸਮੇਤ ਅਬਾਦ ਪੋਸਟ ਤੋਂ ਇਲਾਵਾ ਆਸ-ਪਾਸ ਦੇ ਸਰਹੱਦੀ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਪ੍ਰੰਤੂ ਕੋਈ ਵੀ ਚੀਜ਼ ਹੱਥ ਨਾ ਲੱਗੀ। ਇੱਥੇ ਦੱਸਣਯੋਗ ਹੈ ਕਿ ਅਕਤੂਬਰ ਮਹੀਨੇ ’ਚ ਅਬਾਦ ਪੋਸਟ ’ਤੇ ਪਾਕਿਸਤਾਨੀ ਡਰੋਨ ਉਡਦੇ ਵੇਖੇ ਗਏ ਸਨ ਅਤੇ ਉਸ ਸਮੇਂ ਵੀ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ’ਤੇ ਗੋਲ਼ੀਆਂ ਚਲਾ ਕੇ ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close