International
ਭਾਰਤੀ ਮੂਲ ਦੀ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡ ਵਿੱਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਗਿਆ
ਵਾਸ਼ਿੰਗਟਨ: ਭਾਰਤੀ-ਅਮਰੀਕੀ ਸਿਆਸੀ ਕਾਰਕੁਨ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡਜ਼ ਵਿੱਚ ਅਮਰੀਕਾ ਦੀ ਅਗਲੀ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ। ਅਮਰੀਕੀ ਸੈਨੇਟ ਨੇ ਵੋਟ ਰਾਹੀਂ ਇਸ ਅਹੁਦੇ ਲਈ ਦੁੱਗਲ (50) ਦੇ ਨਾਂ ਦੀ ਪੁਸ਼ਟੀ ਕੀਤੀ ਹੈ। ਦੁੱਗਲ ਤੋਂ ਇਲਾਵਾ ਦੋ ਹੋਰਾਂ ਦੀ ਸੀਨੀਅਰ ਪ੍ਰਸ਼ਾਸਨਿਕ ਅਹੁਦਿਆਂ ‘ਤੇ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸਬੰਧਤ, ਦੁੱਗਲ ਦਾ ਜਨਮ ਹਰਿਦੁਆਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਦੋ ਸਾਲ ਦੀ ਸੀ ਤਾਂ ਉਹ ਪਿਟਸਬਰਗ, ਪੈਨਸਿਲਵੇਨੀਆ ਚਲੀ ਗਈ ਸੀ। ਫਿਰ ਜਦੋਂ ਉਹ ਪੰਜ ਸਾਲਾਂ ਦੀ ਸੀ, ਤਾਂ ਉਸਦਾ ਪਰਿਵਾਰ ਸਿਨਸਿਨਾਟੀ, ਓਹੀਓ ਚਲਾ ਗਿਆ, ਜਿੱਥੇ ਉਹ ਵੱਡੀ ਹੋਈ। ਉਸਨੇ ਮਿਆਮੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹਾਸਲ ਕੀਤੀ।