International

ਭਾਰਤੀ ਮੂਲ ਦੀ ਅਨਵੀ ਭੂਟਾਨੀ ਆਕਸਫੋਰਡ ਵਿਿਦਆਰਥੀ ਯੂਨੀਅਨ ਦੀ ਪ੍ਰਧਾਨ ਬਣੀ

ਲੰਡਨ-  ਆਕਸਫੋਰਡ ਯੂਨੀਵਰਸਿਟੀ ਦੇ ਮੈਗਡਲੇਨ ਕਾਲਜ ਵਿੱਚ ਪੜ੍ਹਦੀ ਮਨੁੱਖੀ ਵਿਿਗਆਨ ਦੀ ਭਾਰਤੀ ਮੂਲ ਦੀ ਵਿਿਦਆਰਥਣਅਨਵੀ ਭੂਟਾਨੀ ਨੇ ਵਿਿਦਆਰਥੀ ਯੂਨੀਅਨ ਦੀਆਂ ਉਪ ਚੋਣ ਵਿਚ ਜਿੱਤ ਹਾਸਿਲ ਕੀਤੀ ਹੈ।
ਆਕਸਫੋਰਡ ਵਿਿਦਆਰਥੀ ਸੰਘ ਵਿਚ ਨਸਲੀ ਜਾਗਰੂਕਤਾ ਅਤੇ ਸਮਾਨਤਾ ਮੁਹਿੰਮ ਦੀ ਸਹਿ-ਮੁਖੀ ਅਤੇ ਆਕਸਫੋਰਡ-ਇੰਡੀਆ ਸੋਸਾਇਟੀ ਦੀ ਪ੍ਰਧਾਨ ਅਨਵੀਭੂਟਾਨੀ 2021-22 ਅਕਾਦਮਿਕ ਸੈਸ਼ਨ ਲਈ ਉਪ ਚੋਣ ਵਿਚ ਰਿਕਾਰਡ ਵੋਟਾਂ ਹਾਸਿਲ ਕੀਤੀਆਂ।
‘ਚੇਰਵੇਲ’ ਵਿਿਦਆਰਥੀ ਅਖ਼ਬਾਰ ਮੁਤਾਬਕ ਭੂਟਾਨੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਆਕਸਫੋਰਡ ਰੋਜ਼ੀ ਰੋਟੀ ਤਨਖਾਹ ਨੂੰ ਲਾਗੂ ਕਰਨ, ਕਲਿਆਣ ਸੇਵਾਵਾਂਅਤੇ ਅਨੁਸ਼ਾਸਨਤਮਕ ਕਾਰਵਾਈ ਨੂੰ ਵੱਖਰਾ ਕਰਨ ਅਤੇ ਪਾਠਕ੍ਰਮ ਨੂੰ ਹੋਰ ਵਿਿਭੰਨ ਬਣਾਉਣ ਜਿਹੀਆਂ ਤਰਜੀਹਾਂ ਨੂੰ ਸ਼ਾਮਲ ਕੀਤਾ ਸੀ। ਉਹਨਾਂ ਕਿਹਾ,”ਪਾਠਕ੍ਰਮ ਨੂੰਹੋਰ ਜ਼ਿਆਦਾ ਵਿਿਭੰਨ ਬਣਾਉਣ ਲਈ ਆਕਸਫੋਰਡ ਅਤੇ ਬਸਤੀਵਾਦ ਕੇਂਦਰ ਜਿਹੀਆਂ ਪਹਿਲਕਦਮੀਆਂ ਦੇ ਨਾਲ ਕੰਮ ਕਰਨ ਲਈ ਵਿਿਦਆਰਥੀ ਮੁਹਿੰਮਾਂ ਤੋਂਸੁਝਾਵਾਂ ਦੀ ਵਰਤੋਂ ਕਰੇਗੀ। ਜਿਕਰਯੋਗ ਹੈ ਕਿ ਇਹ ਚੋਣ ਭਾਰਤੀ ਮੂਲ ਦੀ ਰਸ਼ਮੀ ਸਾਮੰਤ ਦੇ ਅਸਤੀਫ਼ੇ ਤੋਂ ਬਾਅਦ ਹੋਈ ਹੈ। ਜਿਹਨਾ ਬੀਤੇ ਦਿਨੀ ਸ਼ੋਸ਼ਲ ਮੀਡੀਏ ਤੇਛਿੜੇ ਵਿਵਾਦ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close