International

ਗੰਭੀਰ ਖ਼ੁਰਾਕੀ ਸੰਕਟ ਵੱਚੋਂ ਲੰਘ ਰਿਹੈ ਉੱਤਰ ਕੋਰੀਆ

ਕੇਲਾ 330 ਰੁਪਏ ਕਿੱਲੋ ਤੇ 5167 ਰੁਪਏ ਕਿੱਲੋ ਵਿਕ ਰਹੀ ਚਾਹ

ਉੱਤਰ ਕੋਰੀਆ ਇਕ ਗੰਭੀਰ ਭੋਜਨ ਸੰਕਟ ਵਿੱਚੋਂ ਲੰਘ ਰਿਹਾ ਹੈ। ਇਕ ਕਿੱਲੋ ਕੇਲੇ ਦੀ ਕੀਮਤ 3336 ਰੁਪਏ ਹੈ। ਇਸ ਤਰ੍ਹਾਂ ਬਲੈਕ ਟੀ ਦੇ ਇਕ ਪੈਕੇਟ ਦੀ ਕੀਮਤ 5,167 ਰੁਪਏ ਅਤੇ ਕੌਫੀ ਦੀ ਕੀਮਤ 7,381 ਰੁਪਏ ਹੋ ਗਈ ਹੈ। ਦੇਸ਼ ਵਿਚ ਇਕ ਕਿਲੋ ਮੱਕੀ 204।81 ਰੁਪਏ ਵਿਚ ਵਿਕ ਰਹੀ ਹੈ। ਭੋਜਨ ਦੀ ਇਸ ਘਾਟ ਪਿੱਛੇ ਵੱਡਾ ਕਾਰਨ ਕੋਵਿਡ-19 ਮਹਾਮਾਰੀ, ਅੰਤਰਰਾਸ਼ਟਰੀ ਪਾਬੰਦੀਆਂ ਅਤੇ ਵਿਆਪਕ ਹੜ੍ਹਾਂ ਦੇ ਕਾਰਨ ਸਰਹੱਦਾਂ ਦਾ ਬੰਦ ਹੋਣਾ ਹੈ।
ਚੀਨ ਦੇ ਆਫਿਸ਼ੀਅਲ ਕਸਟਮਜ਼ ਡਾਟਾ ਅਨੁਸਾਰ ਉੱਤਰੀ ਕੋਰੀਆ ਖਾਣੇ, ਖਾਦ ਅਤੇ ਬਾਲਣ ਲਈ ਚੀਨ ‘ਤੇ ਨਿਰਭਰ ਹੈ। ਪਰ ਇਸ ਦੀ ਦਰਾਮਦ 2।5 ਅਰਬ ਡਾਲਰ ਤੋਂ 500 ਮਿਲੀਅਨ ਡਾਲਰ ‘ਤੇ ਆ ਗਈ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਕੋਰੀਆ ਦੇ ਕਿਸਾਨਾਂ ਨੂੰ ਖਾਦ ਦੇ ਉਤਪਾਦਨ ਵਿਚ ਸਹਾਇਤਾ ਲਈ ਇਕ ਦਿਨ ਵਿਚ ਦੋ ਲੀਟਰ ਪਿਸ਼ਾਬ ਦੇਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ, ਕਿਮ ਜੋਂਗ ਉਨ ਨੇ ਮੰਨਿਆ ਹੈ ਕਿ ਦੇਸ਼ ਵਿਚ ਭੋਜਨ ਦੀ ਸਥਿਤੀ ਤਣਾਅਪੂਰਨ ਹੈ।
ਉੱਤਰੀ ਕੋਰੀਆ ਨੂੰ 1990 ਦੇ ਦਹਾਕੇ ਵਿਚ ਇਕ ਤਬਾਹੀ ਭਰੇ ਅਕਾਲ ਦਾ ਸਾਹਮਣਾ ਕਰਨਾ ਪਿਆ। ਜਿਸ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਅਤੇ ਗਰਮੀ ਦੇ ਤੂਫਾਨਾਂ ਅਤੇ ਹੜ੍ਹਾਂ ਨੇ ਆਰਥਿਕਤਾ ‘ਤੇ ਹੋਰ ਦਬਾਅ ਪਾਇਆ। ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਦੀ ਕੇਂਦਰੀ ਕਮੇਟੀ ਦੀ ਇਕ ਪੂਰੀ ਬੈਠਕ ਵਿਚ, ਕਿਮ ਨੇ ਕਿਹਾ ਕਿ ਖਾਣ ਦੀ ਸਥਿਤੀ ਹੁਣ ਤਣਾਅਪੂਰਨ ਹੁੰਦੀ ਜਾ ਰਹੀ ਹੈ, ਕਿਉਂਕਿ ਖੇਤੀਬਾੜੀ ਖੇਤਰ ਪਿਛਲੇ ਤੂਫਾਨ ਤੋਂ ਹੋਏ ਨੁਕਸਾਨ ਕਾਰਨ ਅਨਾਜ ਉਤਪਾਦਨ ਯੋਜਨਾ ਨੂੰ ਪੂਰਾ ਨਹੀਂ ਕਰ ਸਕਿਆ।

Show More

Related Articles

Leave a Reply

Your email address will not be published. Required fields are marked *

Close