Canada

ਏ. ਆਈ. ਐਮ. ਸੀ. ਓ.ਦੇ ਨਾਲ ਪੈਂਸ਼ਨ ਫੰਡ ਸਮਝੌਤੇ ’ਤੇ ਪਹੁੰਚਣ ਤੋਂ ਬਾਅਦ ਅਲਬਰਟਾ ਟੀਚਰ ਸੰਘ ਨੇ ਜਿੱਤ ਦਾ ਕੀਤਾ ਦਾਅਵਾ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਟੀਚਰਸ ਐਸੋਸੀਏਸ਼ਨ ਟੀਚਰ ਪੈਂਸ਼ਨ ਨੂੰ ਨਿਰਦੇਸ਼ਤ ਕਰਨ ਵਾਲੀ ਨਿਵੇਸ਼ ਰਣਨੀਤੀਆਂ ’ਤੇ ਪੂਰਨ ਕੰਟਰੋਲ ਰੱਖਣ ਦੇ ਲਈ ਪਿਛਲੇ ਹਫਤੇ ਇਕ ਸਮਝੌਤੇ ’ਤੇ ਪਹੁੰਚਣ ਦੇ ਬਾਅਦ ਜਿੱਤ ਦਾ ਦਾਅਵਾ ਕਰ ਰਹੀ ਹੈ।
ਅਲਬਰਟਾ ਟੀਚਰਸ ਰਿਟਾਇਰਮੈਂਟ ਫੰਡ (ਏ. ਟੀ. ਆਰ. ਐਫ.) ਅਤੇ ਸਰਕਾਰ ਦੀ ਮਾਲਕੀ ਵਾਲੇ ਨਿਵੇਸ਼ ਮੈਨੇਜਮੈਂਟ ਅਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ (ਏ. ਆਈ. ਐਮ. ਸੀ. ਓ.) ਦਰਮਿਆਨ ਨਵਾਂ ਨਿਵੇਸ਼ ਮੈਨੇਜਮੈਂਟ ਸਮਝੌਤਾ ਦਸੰਬਰ ਵਿਚ ਵਿੱਤ ਮੰਤਰੀ ਟ੍ਰੈਵਿਸ ਟੋਜ ਰਾਹੀਂ ਚੁੱਪਚਾਪ ਹਸਤਾਖਰ ਕਰਕੇ ਪਿਛਲੇ ਹੁਕਮ ਨੂੰ ਬਦਲ ਦਿੰਦਾ ਹੈ।
ਬੁੱਧਵਾਰ ਨੂੰ ਇਕ ਪ੍ਰੈੱਸ ਨੋਟ ਵਿਚ ਏ. ਟੀ. ਆਰ. ਐਫ. ਨੇ ਕਿਹਾ ਕਿ ਨਵਾਂ ਸਮਝੌਤਾ ਉਸ ਦੇ ਬੋਰਡ ਨੂੰ ‘ਪੈਂਸ਼ਨ ਯੋਜਾਵਾਂ ਦੀ ਸੰਪਤੀ ਦੇ ਲਈ ਰਣਨੀਤਿਕ ਨਿਵੇਸ਼ ਨੀਤੀ ’ਤੇ ਕੰਟਰੋਲ ਬਣਾਏ ਰੱਖਣ ਦੀ ਇਜਾਜ਼ਤ ਦਿੰਦਾ ਹੈ ਅਤੇ ਏ. ਆਈ. ਐਮ. ਸੀ. ਓ ਨੂੰ ਉਸ ਨੀਤੀ ਨੂੰ ਲਾਗੂ ਕਰਨਾ ਚਾਹੀਦਾ ਹੈ।’
ਅਲਬਰਟਾ ਟੀਚਰਸ ਐਸੋਸੀਏਸ਼ਨ (ਏ. ਟੀ. ਏ.) ਨੇ ਕਿਹਾ ਕਿ ਨਵੀਂ ਸ਼ਰਤ ਏ. ਆਈ. ਐਮ. ਸੀ. ਓ. ਨੂੰ ਨਿਵੇਸ਼ ’ਤੇ ਵੀਟੋ ਦੇਣ ਵਾਲੇ ਇਕ ਭਾਗ ਨੂੰ ਹਟਾ ਦਿੰਦੀ ਹੈ, ਅਤੇ ਪ੍ਰੈਜੀਡੈਂਟ ਜੇਸਨ ਸ਼ਿਲਿੰਗ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਇਸ ਨੂੰ ਟੀਚਰਾਂ ਦੇ ਲਈ ਇਕ ਵੱਡੀ ਜਿੱਤ ਦੱਸਿਆ ਹੈ।
ਸ਼ਿਲਿੰਗ ਨੇ ਕਿਹਾ , ‘ਟੀਚਰਾਂ ਨੇ ਆਪਣੇ ਪੈਂਸ਼ਨ ਦੀ ਰੱਖਿਆ ’ਚ ਇਕ ਮਜ਼ਬੂਤ, ਵਿਆਪਕ, ਅਣਥੱਕ ਮੁਹਿੰਮ ਚਲਾਈ, ਜਿਸ ਨੇ ਏ. ਟੀ. ਆਰ. ਐਫ. ਨੂੰ ਇਕ ਪ੍ਰਭਾਵੀ ਸਮਝੌਤੇ ’ਤੇ ਗੱਲਬਾਤ ਕਰਨ ਦੇ ਲਈ ਜ਼ਰੂਰੀ ਸਮਰਥਨ ਪ੍ਰਦਾਨਕੀਤਾ, ਜੋ ਟੀਚਰਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ।

Show More

Related Articles

Leave a Reply

Your email address will not be published. Required fields are marked *

Close