International

ਲੰਡਨ ‘ਚ ਬਣੇਗਾ ਬ੍ਰਿਟੇਨ ਦਾ ਪਹਿਲਾ ਜਗਨਨਾਥ ਮੰਦਰ

ਬ੍ਰਿਟੇਨ ਵਿੱਚ ਕੰਮ ਕਰ ਰਹੀ ਇੱਕ ਚੈਰੀਟੇਬਲ ਸੰਸਥਾ ਲੰਡਨ ਵਿੱਚ ਭਗਵਾਨ ਜਗਨਨਾਥ ਦਾ ਪਹਿਲਾ ਮੰਦਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਉੜੀਆ ਮੂਲ ਦੇ ਕਾਰੋਬਾਰੀ ਬਿਸ਼ਵਨਾਥ ਪਟਨਾਇਕ ਨੇ 254 ਕਰੋੜ ਰੁਪਏ ਦਾਨ ਕੀਤੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਮੰਦਰ ਦੀ ਉਸਾਰੀ ਦਾ ਪਹਿਲਾ ਪੜਾਅ ਅਗਲੇ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ। ਮੰਦਿਰ ਦਾ ਨਿਰਮਾਣ ਸ਼੍ਰੀ ਜਗਨਨਾਥ ਸੋਸਾਇਟੀ (SJS) ਦੁਆਰਾ ਕੀਤਾ ਜਾ ਰਿਹਾ ਹੈ, ਜੋ ਇੰਗਲੈਂਡ ਵਿੱਚ ਚੈਰਿਟੀ ਕਮਿਸ਼ਨ ਨਾਲ ਰਜਿਸਟਰਡ ਹੈ।

ਬ੍ਰਿਟੇਨ ਦੀ ਰਾਜਧਾਨੀ ਲੰਡਨ ‘ਚ ਦੇਸ਼ ਦਾ ਪਹਿਲਾ ਜਗਨਨਾਥ ਮੰਦਰ ਬਣਨ ਜਾ ਰਿਹਾ ਹੈ। ਫਿਨਸਟ ਗਰੁੱਪ ਦੇ ਸੰਸਥਾਪਕ ਪਟਨਾਇਕ ਅਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਕਾਰ ਮੰਦਰ ਦੀ ਉਸਾਰੀ ਲਈ ਮੁੱਖ ਦਾਨੀਆਂ ਵਿੱਚੋਂ ਹਨ। ਅਰੁਣ ਕਾਰ ਨੇ ਕਿਹਾ ਕਿ ਪਟਨਾਇਕ ਦੀ ਤਰਫੋਂ ਫਿਨਸਟ ਗਰੁੱਪ ਦੀਆਂ ਕੰਪਨੀਆਂ 254 ਕਰੋੜ ਰੁਪਏ ਦੇਵੇਗੀ। ਸਮੂਹ ਨੇ ਮੰਦਰ ਦੇ ਨਿਰਮਾਣ ਲਈ 15 ਏਕੜ ਜ਼ਮੀਨ ਖਰੀਦਣ ਲਈ 71 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close