Canada

5 ਤੋਂ 11 ਸਾਲ ਉਮਰ ਵਾਲੇ ਬੱਚਿਆ ਨੂੰ ਕੋਰੋਨਾ ਵੈਕਸੀਨ ਦੇ 29 ਲੱਖ ਟੀਕੇ ਸਪਲਾਈ ਕੀਤੇ ਜਾਣਗੇ : ਟਰੂਡੋ

ਕੈਲਗਰੀ (ਦੇਸ ਪੰਜਾਬ ਟਾਈਮਜ਼)- 5 ਤੋਂ 11 ਸਾਲ ਉਮਰ ਵਾਲੇ ਬੱਚਿਆ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਾਉਣ ਦੀ ਚਰਚਾ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਹੈਲਥ ਕੈਨੇਡਾ ਤੋਂ ਹਰੀ ਝੰਡੀ ਮਿਲਣ ਮਗਰੋਂ ਫ਼ਾਈਜ਼ਰ ਵੱਲੋਂ 29 ਲੱਖ ਟੀਕੇ ਸਪਲਾਈ ਕੀਤੇ ਜਾਣਗੇ ਜੋ ਇਸ ਉਮਰ ਵਰਗ ਦੀ ਆਬਾਦੀ ਨੂੰ ਵੇਖਦਿਆਂ ਕਾਫ਼ੀ ਹਨ।
ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਥੋੜ੍ਹਾ ਸਬਰ ਰੱਖਣਾ ਹੋਵੇਗਾ ਜੋ ਆਪਣੇ ਬੱਚਿਆਂ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣਾ ਚਾਹੁੰਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਹੈਲਥ ਕੈਨੇਡਾ ਵੱਲੋਂ ਬੱਚਿਆਂ ਲਈ ਪੇਸ਼ ਦਵਾਈ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਇਸ ਵੈਕਸੀਨ ਨੂੰ ਪ੍ਰਵਾਨਗੀ ਤੋਂ ਬਾਅਦ ਹੀ ਬੱਚਿਆਂ ਨੂੰ ਟੀਕੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close