National

ਸੀਮਾ ਹੈਦਰ ਨੂੰ ਪਾਕਿਸਤਾਨੀ ਪਤੀ ਨੇ ਭੇਜਿਆ ਨੋਟਿਸ

ਪਾਣੀਪਤ : ਸੀਮਾ ਹੈਦਰ ਨੂੰ ਪਾਕਿਸਤਾਨੀ ਪਤੀ ਨੇ ਕਰੋੜਾਂ ਰੁਪਏ ਦਾ ਨੋਟਿਸ ਭੇਜਿਆ ਹੈ। ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿਚ ਅਪਣੇ ਪ੍ਰੇਮੀ ਦੇ ਕੋਲ ਚਾਰ ਬੱਚਿਆਂ ਦੇ ਨਾਲ ਆਈ ਸੀਮਾ ਹੈਦਰ ਮਾਮਲੇ ਵਿਚ ਨਵਾਂ ਮੋੜ ਆ ਗਿਆ। ਸੀਮਾ ਨੂੰ ਇਹ ਪਿਆਰ ਬਹੁਤ ਮਹਿੰਗਾ ਪੈ ਸਕਦਾ ਹੈ। ਗੱਲ ਹਜ਼ਾਰਾਂ ਜਾਂ ਲੱਖਾਂ ਦੀ ਨਹੀਂ, ਬਲਕਿ ਕਰੋੜਾਂ ਰੁਪਏ ਦੀ ਹੈ। ਦਰਅਸਲ, ਪਾਕਿਸਤਾਨੀ ਪਤੀ ਗੁਲਾਮ ਹੈਦਰ ਨੇ ਹਰਿਆਣਾ ਦੇ ਪਾਣੀਪਤ ਦੇ ਵਕੀਲ ਮੋਮਿਨ ਜ਼ਰੀਏ ਸੀਮਾ ਹੈਦਰ, ਪ੍ਰੇਮੀ ਸਚਿਨ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਏਪੀ ਸਿੰਘ ਨੂੰ ਕੁੱਲ 11 ਕਰੋੜ ਦਾ ਲੀਗਲ ਨੋਟਿਸ ਭੇਜਿਆ ਹੈ। ਤਿੰਨਾਂ ਨੂੰ ਤਿੰਨ ਅਲੱਗ ਅਲੱਗ ਨੋਟਿਸ ਭੇਜੇ ਗਏ ਹਨ। ਜਿਸ ਵਿਚ 3-3 ਕਰੋੜ ਦੇ ਨੋਟਿਸ ਸੀਮਾ ਅਤੇ ਸਚਿਨ ਨੂੰ ਭੇਜੇ ਹਨ, ਜਦ ਕਿ 5 ਕਰੋੜ ਰੁਪਏ ਦਾ ਨੋਟਿਸ ਐਡਵੋਕੇਟ ਏਪੀ ਸਿੰਘ ਨੂੰ ਭੇਜਿਆ ਹੈ।
ਐਡਵੋਕੇਟ ਏਪੀ ਸਿੰਘ ਤੋਂ ਪੁੱਛਿਆ ਗਿਆ ਹੈ ਕਿ ਉਹ ਕਿਸ ਆਧਾਰ ’ਤੇ ਸਚਿਨ ਅਤੇ ਸੀਮਾ ਨੂੰ ਪਤੀ-ਪਤਨੀ ਕਹਿ ਰਹੇ ਹਨ, ਜਦਕਿ ਸੀਮਾ ਦਾ ਨਾ ਤਾਂ ਪਹਿਲਾਂ ਤਲਾਕ ਹੋਇਆ ਹੈ ਅਤੇ ਨਾ ਹੀ ਕੋਈ ਹੋਰ ਕਾਨੂੰਨੀ ਵਿਆਹ ਹੋਇਆ ਹੈ। ਏਪੀ ਸਿੰਘ ਨੂੰ 30 ਦਿਨਾਂ ਦੇ ਅੰਦਰ ਜਨਤਕ ਤੌਰ ’ਤੇ ਮੁਆਫੀ ਮੰਗਣ ਦਾ ਸਮਾਂ ਦਿੱਤਾ ਗਿਆ ਹੈ। ਨਹੀਂ ਤਾਂ 5 ਕਰੋੜ ਰੁਪਏ ਦੇ ਕਾਨੂੰਨੀ ਨੋਟਿਸ ਦੀ ਅਦਾਲਤ ਵਿੱਚ ਲੜਾਈ ਲੜੀ ਜਾਵੇਗੀ। ਸੀਮਾ ਹੈਦਰ ਤੋਂ ਪੁੱਛਿਆ ਗਿਆ ਸੀ ਕਿ ਜਦੋਂ ਉਸ ਦਾ ਪਹਿਲਾਂ ਗੁਲਾਮ ਹੈਦਰ ਤੋਂ ਤਲਾਕ ਨਹੀਂ ਹੋਇਆ ਹੈ ਅਤੇ ਨਾ ਹੀ ਉਸ ਨੇ ਕਿਸੇ ਅਦਾਲਤ ਵਿੱਚ ਕੋਈ ਪਟੀਸ਼ਨ ਦਾਇਰ ਕੀਤੀ ਹੈ ਤਾਂ ਫਿਰ ਗੁਲਾਮ ਹੈਦਰ ਹੋਣ ਦੇ ਬਾਵਜੂਦ ਉਹ ਆਪਣੀ ਮੰਗ ਵਿੱਚ ਸਚਿਨ ਦੇ ਨਾਂ ’ਤੇ ਸਿੰਦੂਰ ਕਿਵੇਂ ਲਗਾ ਰਹੀ ਹੈ। ਇੱਥੋਂ ਤੱਕ ਕਿ 4 ਨਾਬਾਲਗ ਬੱਚਿਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਹੈ। ਉਹ ਗੈਰ-ਕਾਨੂੰਨੀ ਢੰਗ ਨਾਲ ਭਾਰਤ ਆ ਕੇ ਵੀ ਗੈਰ-ਕਾਨੂੰਨੀ ਕੰਮ ਕਰ ਰਹੀ ਹੈ। ਸਚਿਨ ਨੂੰ ਕਿਹਾ ਗਿਆ ਹੈ ਕਿ ਉਸ ਦੀ ਸ਼ਹਿ ’ਤੇ ਸੀਮਾ ਆਪਣੇ ਚਾਰ ਬੱਚਿਆਂ ਨਾਲ ਪਾਕਿਸਤਾਨ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਈ ਹੈ। ਇੱਥੇ ਉਹ ਉਸ ਨੂੰ ਸਮਾਜ ਵਿਰੋਧੀ ਤਰੀਕੇ ਨਾਲ ਆਪਣੇ ਕੋਲ ਰੱਖ ਰਿਹਾ ਹੈ। ਕਿਸ ਆਧਾਰ ’ਤੇ ਉਹ ਉਸ ਨੂੰ ਆਪਣੀ ਪਤਨੀ ਕਹਿੰਦਾ ਹੈ? ਉਹ ਬੱਚਿਆਂ ਕੋਲੋਂ ਆਪਣੇ ਆਪ ਨੂੰ ਪਾਪਾ ਕਹਾ ਰਿਹਾ ਹੈ ਅਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਿਉਂ ਕਰਵਾਇਆ ਗਿਆ?

Show More

Related Articles

Leave a Reply

Your email address will not be published. Required fields are marked *

Close