Canada

ਅਲਬਰਟਾ ਦੀ ਆਰਥਿਕਤਾ ਨੂੰ ਮੁੜ ਪਟੜੀ ’ਤੇ ਲਿਆਉਣ ਲਈ ਰੈਸਟੋਰੈਂਟਾਂ, ਜਿੰਮ ਅਤੇ ਬੱਚਿਆਂ ਦੀਆਂ ਖੇਡਾਂ ਦੁਬਾਰਾ ਸ਼ੁਰੂ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਰੈਸਟੋਰੈਂਟ ਅਤੇ ਬਾਰ ਦੇ ਮਾਲਕ ਸੋਮਵਾਰ ਤੋਂ ਮਹਿਮਾਨਾਂ ਲਈ ਆਪਣੇ ਡਾਇਨ ਇਨ ਦੁਬਾਰਾ ਖੋਲ੍ਹਣ ਲਈ ਉਤਸੁਕ ਹਨ ਪਰ ਉਨ੍ਹਾਂ ਨੂੰ ਇਹ ਵੀ ਚਿੰਤਾ ਹੈ ਕਿ ਸਰਕਾਰ ਦੀਆਂ ਸਖਤ ਪਾਬੰਦੀਆਂ ਉਨ੍ਹਾਂ ਦੀ ਆਮਦਨ ਨੂੰ ਘਟਾਉਣਗੀਆਂ।
ਡਾਇਨ ਇਨ ਸੇਵਾ ਨੂੰ ਦੁਬਾਰਾ ਖੋਲ੍ਹਣ ਦੇ ਨਾਲ ਨਾਲ ਸਰਕਾਰ ਵੱਲੋਂ ਜਿੰਮ ਟ੍ਰੇਨਿੰਗ ਅਤੇ ਖੇਡਾਂ ਦੇ ਆਯੋਜਨਾਂ ਵਿਚ ਵੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਹਰੇਕ ਉਦਯੋਗ ਅਤੇ ਅਦਾਰੇ ਨੂੰ ਸਰਕਾਰ ਵੱਲੋਂ ਜਾਰੀ ਗਾਇਡਲਾਇਨਜ਼ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਕੁਝ ਛੋਟੇ ਰੈਸਟੋਰੈਂਟ ਅਤੇ ਬਾਰ ਲਈ ਉਨ੍ਹਾਂ ਦੀ ਘੱਟ ਸਪੇਸ ਅਤੇ ਲੋਕਾਂ ਦੀ ਸਮਰੱਥਾ ਦੇ ਹਿਸਾਬ ਨਾਲ ਸ਼ੋਸ਼ਲ ਡਿਸਟੈਂਸ ਮੈਨੇਜ ਕਰਨਾ ਪਵੇਗਾ। ਰੈਸਟੋਰੈਂਟ ਦੇ ਬੰਦ ਕਰਨ ਦਾ ਸਮ੍ਹਾ ਰਾਤ 11 ਵਜੇ ਤੱਕ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close