International

ਫਰਾਂਸ ਦੇ 121 ਅਖਬਾਰਾਂ ਅਤੇ ਸਮਾਚਾਰ ਵੈਬਸਾਈਟਸ ਨੂੰ ਗੂਗਲ ਦੇਵੇਗਾ 551 ਕਰੋੜ ਰੁਪਏ

ਪੈਰਿਸ-  ਅਪਣੇ ਪਲੇਟਫਾਰਮ ’ਤੇ ਅਖਬਾਰਾਂ ਤੇ ਸਮਾਚਾਰ ਵੈਬਸਾਈਟਸ ਦੀ ਖ਼ਬਰਾਂ ਦੇ ਨਾਲ ਇਸ਼ਤਿਹਾਰ ਦਿਖਾ ਕੇ ਲੱਖਾਂ ਕਰੋੜਾਂ ਕਮਾ ਰਹੇ ਗੂਗਲ ਨੂੰ ਹੁਣ ਫਰਾਂਸ ਦੇ 121 ਅਖਬਾਰਾਂ ਨੂੰ 551 ਕਰੋੜ ਰੁਪਏ ਚੁਕਾਉਣੇ ਪੈਣਗੇ। ਫਰਾਂਸ ਦੇ ਨਵੇਂ ਕਾਨੂੰਨ ਦੇ ਤਹਿਤ ਉਸ ਨੇ ਪਿਛਲੇ ਮਹੀਨੇ ਫਰਾਂਸ ਦੇ ਅਖਬਾਰਾਂ ਦੇ ਸੰਗਠਨ ਏਪੀਆਈਜੀ ਅਲਾਇੰਸ ਦੇ ਨਾਲ ਤਿੰਨ ਸਾਲ ਦੇ ਲਈ ਇਸ ਦਾ ਸਮਝੌਤਾ ਕੀਤਾ ਸੀ ਲੇਕਿਨ ਕਿੰਨੀ ਰਕਮ ਚੁਕਾਵੇਗਾ , ਇਹ ਹੁਣ ਸਾਹਮਣੇ ਆਇਆ। ਖ਼ਾਸ ਗੱਲ ਹੈ ਕਿ ਇਹ ਪੈਸਾ ਉਸ ਨੂੰ ਖ਼ਬਰਾਂ ਦੇ ਛੋਟੇ ਸਰੂਪ ਨੁੰ ਅਪਣੇ ਪਲੇਟਫਾਰਮ ’ਤੇ ਦਿਖਾਉਣ ਦੇ ਲਈ ਚੁਕਾਉਣਾ ਹੋਵੇਗਾ।
ਸ਼ੁਰੂ ਵਿਚ ਗੂਗਲ ਇਸ ਦੇ ਲਈ ਤਿਆਰ ਨਹੀਂ ਸੀ। ਬਲਕਿ 2014 ਵਿਚ ਸਪੇਨ ਦੇ ਸਮਾਚਾਰ ਸੰਗਠਨਾਂ ਨੂੰ ਵੀ ਇਸੇ ਤਰ੍ਹਾਂ ਰਕਮ ਚੁਕਾਉਣ ਦੇ ਲਈ ਉਥੇ ਕਾਨੂੰਨ ਬਣਾਇਆ ਗਿਆ ਸੀ। ਇਸ ’ਤੇ ਗੂਗਲ ਨੇ ਸਪੇਨ ਵਿਚ ਅਪਣਾ ਗੂਗਲ ਨਿਊਜ਼ ਸੈਕਸ਼ਨ ਹੀ ਬੰਦ ਕਰ ਦਿੱਤਾ ਤਾਕਿ ਕਮਾਈ ਵਿਚ ਹਿੱਸਾ ਨਾ ਦੇਣਾ ਪਵੇ। ਇਸ ਵਾਰ ਗੂਗਲ ਸਰਚ ਨਤੀਜਿਆਂ ਵਿਚ ਫਰਾਂਸਿਸੀ ਸਮਾਚਾਰ ਸੰਸਥਾਨਾਂ ਦਾ ਕੰਟੈਂਟ ਹਟਾਉਣ ਦੀ ਤਿਆਰੀ ਸੀ। ਇਸ ’ਤੇ ਫਰਾਂਸ ਦੇ ਕਮਿਸ਼ਨ ਨੇ ਉਸ ਨੂੰ ਚੇਤਾਇਆ, ਅੰਤ ਸਰਕਾਰ ਦੇ ਸਖਤ ਰੁਖ ਦੇ ਅੱਗੇ ਗੂਗਲ ਝੁਕਿਆ। ਸਮਝੌਤੇ ਦੇ ਨਾਲ ਸਮਾਚਾਰ ਸੰਸਥਾਨਾਂ ਤੋਂ ਮਿਲੇ ਕੰਟੈਂਟ ਦੇ ਅਨੁਸਾਰ ਉਨ੍ਹਾਂ ਦੀ ਹਿੱਸੇਦਾਰੀ ਤੈਅ ਹੋਵੇਗੀ। ਉਦਾਹਰਣ ਦੇ ਲਈ ਦੈਨਿਕ ਅਖ਼ਬਾਰ ਲਾ ਮੋਂਡ ਨੂੰ ਕਰੀਬ ਸਾਢੇ ਨੌਂ ਕਰੋੜ ਰੁਪਏ ਅਤੇ ਹਫਤਾਵਾਰੀ ਅਖਬਾਰ ਲਾ ਵੋਕਸ ਨੂੰ 10 ਲੱਖ ਰੁਪਏ ਚੁਕਾਏ ਜਾਣਗੇ। ਮਾਹਰਾਂ ਅਨੁਸਾਰ ਸਮਝੌਤੇ ਨਾਲ ਡਿਜੀਟਲ ਕਾਪੀਰਾਈਟ ਦੇ ਭੁਗਤਾਨ ਦੀ ਨਵੀਂ ਰਾਹ ਖੁਲ੍ਹੇਗੀ। ਫਰਾਂਸ ਵਿਸ਼ਵ ਦੇ ਲਈ ਮਾਡਲ ਬਣ ਸਕਦਾ ਹੈ। ਆਸਟੇ੍ਰਲੀਆਈ ਸਰਕਾਰ ਵੀ ਇਸੇ ਤਰ੍ਹਾਂ ਕਾਨੂੰਨ ਬਣਾਉਣ ਦੀ ਰਾਹ ’ਤੇ ਹੈ। ਗੂਗਲ ਇਸ ਦਾ ਸਖ਼ਤ ਵਿਰੋਧ ਕਰ ਰਿਹਾ ਹੈ, ਰੋਜ਼ਾਨਾ ਨਵੀਂ ਧਮਕੀਆਂ ਦੇ ਰਿਹਾ ਹੈ। ਅਗਲੇ ਦੋ ਤਿੰਨ ਸਾਲਾਂ ਵਿਚ ਦਰਜਨਾਂ ਨਵੇਂ ਯੂਰਪੀ ਦੇਸ਼ ਵੀ ਫਰਾਂਸ ਜਿਹਾ ਕਾਨੂੰਨ ਬਣਾ ਲੈਣਗੇ।

Show More

Related Articles

Leave a Reply

Your email address will not be published. Required fields are marked *

Close