International
ਹਾਂਗਕਾਂਗ ਦੇ ਸਭ ਤੋਂ ਅਮੀਰ ਵਿਅਕਤੀ 91 ਸਾਲਾ ਲੀ ਕਾ ਸ਼ਿੰਗ ਫਸੇ ਵਿਵਾਦ ਚ
ਹਾਂਗਕਾਂਗ, ਹਾਂਗਕਾਂਗ ਦੇ ਸਭ ਤੋਂ ਅਮੀਰ ਵਿਅਕਤੀ 91 ਸਾਲਾ ਲੀ ਕਾ ਸ਼ਿੰਗ ਵਿਵਾਦ ਵਿੱਚ ਫਸ ਗਏ। ਚੀਨ ਦੀ ਕਮਿਊਨਿਸਟ ਪਾਰਟੀ ਨੇ ਉਨ੍ਹਾਂ ‘ਤੇ ਲੋਕਤੰਤਰ ਦੀ ਮੰਗ ਵਾਲੇ ਅੰਦੋਲਨ ਦੇ ਸਮਰਥਨ ਦਾ ਦੋਸ਼ ਲਗਾਇਆ ਹੈ। ਕਿਹਾ ਹੈ ਕਿ ਸ਼ਿੰਗ ਨੇ ਅਪਰਾਧੀਆਂ ਨੂੰ ਸੁਰੱਖਿਆ ਦਿੱਤੀ, ਜਦ ਕਿ ਹਾਂਗਕਾਂਗ ਦੇ ਹੀ ਇੱਕ ਟ੍ਰੇਡ ਯੂਨੀਅਨ ਨੇਤਾ ਨੇ ਸ਼ਿੰਗ ਨੂੰ ਕਾਕਰੋਚਾਂ ਦਾ ਰਾਜਾ ਤੱਕ ਕਿਹਾ।