International

ਨਿੱਕੀ ਹੇਲੀ ਨੇ ਪਾਕਿਸਤਾਨ ਨੂੰ ਦੱਸਿਆ ਦਰਜਨ ਅੱਤਵਾਦੀ ਸੰਗਠਨਾਂ ਦਾ ਘਰ

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ‘ਚ ਸ਼ਾਮਲ ਭਾਰਤੀ-ਅਮਰੀਕੀ ਨਿੱਕੀ ਹੈਲੀ ਨੇ ਪਾਕਿਸਤਾਨ ਖਿਲਾਫ ਕਾਫੀ ਸਖਤ ਰੁਖ ਅਪਣਾਇਆ ਹੈ। ਉਹ ਲਗਾਤਾਰ ਪਾਕਿਸਤਾਨ ਦੀ ਆਲੋਚਨਾ ਕਰ ਰਹੀ ਹੈ। ਉਸਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ ਨੂੰ ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਬੰਦ ਕਰ ਦੇਵੇਗੀ। ਹੇਲੀ ਨੇ ਹੁਣ ਪਾਕਿਸਤਾਨ ਨੂੰ ਇਕ ਦਰਜਨ ਅੱਤਵਾਦੀ ਸੰਗਠਨਾਂ ਦਾ ਘਰ ਦੱਸਿਆ ਹੈ।

ਹੇਲੀ ਨੇ ਬੁੱਧਵਾਰ ਨੂੰ ਟਵੀਟ ਕੀਤਾ, ‘ਪਾਕਿਸਤਾਨ ‘ਚ ਘੱਟੋ-ਘੱਟ ਇਕ ਦਰਜਨ ਅੱਤਵਾਦੀ ਸੰਗਠਨ ਮੌਜੂਦ ਹਨ। ਉਸ ਨੂੰ ਕਿਸੇ ਕਿਸਮ ਦੀ ਮਦਦ ਨਹੀਂ ਮਿਲਣੀ ਚਾਹੀਦੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਹੇਲੀ ਅਮਰੀਕੀ ਵਿਦੇਸ਼ ਨੀਤੀ ਨੂੰ ਲੈ ਕੇ ਗੱਲ ਕਰ ਰਹੀ ਹੈ ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕਾ ਨੂੰ ਚੀਨ ਅਤੇ ਰੂਸ ਦੇ ਮਿੱਤਰ ਅਤੇ ਸਹਿਯੋਗੀ ਦੇਸ਼ਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦੇਣੀ ਚਾਹੀਦੀ। ਹੇਲੀ ਨੇ ਇਕ ਹੋਰ ਟਵੀਟ ‘ਚ ਕਿਹਾ, ‘ਅਮਰੀਕਾ ਦੁਨੀਆ ਦਾ ਏਟੀਐੱਮ ਨਹੀਂ ਹੋ ਸਕਦਾ।

 

Show More

Related Articles

Leave a Reply

Your email address will not be published. Required fields are marked *

Close