Canada

ਮਹਾਮਾਰੀ ਦੌਰਾਨ ਬੱਚਿਆਂ ਦੀ ਮਾਨਸਿਕ ਸਿਹਤ ਵਿਚ ਸੁਧਾਰ ਲਈ ਪੈਨਲ ਵੱਲੋਂ ਰਿਪੋਰਟ ਜਾਰੀ

ਅਲਬਰਟਾ (ਦੇਸ ਪੰਜਾਬ ਟਾਈਮਜ਼)- 19 ਸਾਲ ਤੋਂ ਘੱਟ ਉਮਰ ਦੇ ਅਲਬਰਟਨਾਂ ਦੇ ਸਰੀਰਕ ਅਤੇ ਮਾਨਸਿਕ ਕਲਿਆਣ ’ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਦੇਖਣ ਵਾਲੇ ਇਕ ਪੈਨਲ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਜਾਰੀ ਕੀਤੀ। ਬਾਲ ਅਤੇ ਯੁਵਾ ਕਲਿਆਣ ਦੀ ਸਮੀਖਿਆ ਮਈ ਵਿਚ ਸ਼ੁਰੂ ਕੀਤੀ ਗਈ ਸੀ ਅਤੇ ਸਾਹਿਤ ਸਮੀਖਿਆ, ਸਲਾਹ-ਮਸ਼ਵਰੇ, ਵਰਚੂਅਲ ਟਾਊਨਹਾਲ ਅਤੇ ਸਰਵੇਖਣਾਂ ਦੁਆਰਾ ਜਾਣਕਾਰੀ ਇਕੱਠੀ ਕੀਤੀ ਗਈ ਸੀ। 10 ਹਜ਼ਾਰ ਤੋਂ ਵੱਧ ਅਲਬਰਟਨਾਂ ਨੇ ਇਸ ਸਰਵੇ ਵਿਚ ਆਪਣੇ ਵਿਚਾਰ ਸਾਂਝੇ ਕੀਤੇ।
68 ਪੰਨਿਆਂ ਦੀ ਰਿਪੋਰਟ ਪੈਨਲ ਦੇ ਸਿੱਟਿਆਂ ਦਾ ਵੇਰਵਾ ਦਿੰਦੀ ਹੈ ਅਤੇ 10 ਸਿਫਾਰਸ਼ਾਂ ਪ੍ਰਦਾਨ ਕਰਦੀ ਹੈ, ਜਿਵੇਂ ਕਿ ਮਾਨਸਿਕ ਸਿਹਤ ਸਹਾਇਤਾ ਤੱਕ ਪਹੁੰਚ ਵਧਾਉਣ ਅਤੇ ਬਰਾਡਬੈਂਡ ਸੇਵਾ ਵਿਚ ਸੁਧਾਰ ਕਰਨਾ। ਕੈਲਗਰੀ ਵਿਚ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਚਿਲਡਰਨ ਸਰਵਿਸਿਜ਼ ਮੰਤਰੀ ਰੇਬੇਕਾ ਸ਼ੁਲਜ਼ ਨੇ ਕਿਹਾ ਕਿ ਇਹ ਰਿਪੋਰਟ ਸੂਬੇ ਤੋਂ ਕਾਰਵਾਈ ਲਈ ਇਕ ਬਲੂਪਿ੍ਰੰਟ ਹੈ। ਉਨ੍ਹਾਂ ਕਿਹਾ ਕਿ ਅਗਲਾ ਕਦਮ ਨਤੀਜਿਆਂ ਦੀ ਸਮੀਖਿਆ ਕਰਨਾ ਅਤੇ ਇਕ ਐਕਸ਼ਨ ਪਲਾਨ ਬਣਾਉਣਾ, ਪੈਨਲ ਦੀਆਂ ਬਹੁਤ ਖਾਸ ਸਿਫਾਰਸ਼ਾਂ ਨੂੰ ਸੋਧਣਾ ਹੈ।

Show More

Related Articles

Leave a Reply

Your email address will not be published. Required fields are marked *

Close