Punjab

ਬਸੀ ਪਠਾਣਾਂ ’ਚ ਮਾਂ-ਧੀ ਨੇ ਨਹਿਰ ਵਿਚ ਮਾਰੀ ਛਾਲ

ਫਤਿਹਗੜ੍ਹ ਸਾਹਿਬ-  ਪੰਜਾਬ ਵਿਚ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਚ ਇੱਕ ਔਰਤ ਨੇ ਅਪਣੀ ਧੀ ਦੇ ਨਾਲ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਪਰ ਧੀ ਦੀ ਲਾਸ਼ ਬਾਰੇ ਭਾਲ ਜਾਰੀ ਹੈ।
ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਲਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿਆਰਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਪਰਮਜੀਤ ਕੌਰ ਪਿਛਲੇ ਕੁਝ ਸਮੇਂ ਤੋਂ ਤਣਾਅ ਵਿਚ ਸੀ। ਉਸ ਦਾ ਇਲਾਜ ਚਲ ਰਿਹਾ ਸੀ, ਲੇਕਿਨ ਬੁਧਵਾਰ ਦੇਰ ਰਾਤ ਉਹ ਅਪਣੀ 7 ਸਾਲਾ ਧੀ ਹਰਗੁਣ ਦੇ ਨਾਲ ਘਰ ਤੋਂ ਨਿਕਲੀ। ਘਰ ਵਾਲਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬਹਾਨਾ ਬਣਾ ਕੇ ਨਿਕਲ ਗਈ।
ਕਿਉਂਕਿ ਉਹ ਤਣਾਅ ਤੋਂ ਲੰਘ ਰਹੀ ਸੀ, ਇਸ ਲਈ ਪਰਵਾਰ ਦੇ ਮੈਂਬਰ ਨੂੰ ਉਸ ਦੇ ਪਿੱਛੇ ਭੇਜਿਆ। ਇਸ ਤੋਂ ਬਾਅਦ ਉਹ ਧੀ ਨੂੰ ਨਾਲ ਲੈ ਕੇ ਨਹਿਰ ਵਿਚ ਕੁੱਦ ਪਈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਕਰਦਾ, ਉਹ ਕੁੱਦ ਚੁੱਕੀ ਸੀ। ਮਾਮਲੇ ਦੀ ਖ਼ਬਰ ਤੁਰੰਤ ਘਰ ਵਾਲਿਆਂ ਤੱਕ ਪੁੱਜੀ ਅਤੇ ਪੁਲਸ ਨੂੰ ਵੀ ਇਸ ਦੀ ਖ਼ਬਰ ਦਿੱਤੀ ਗਈ। ਪੁਲਿਸ ਥਾਣੇ ਇੰਚਾਰਜ ਮੁਤਾਬਕ ਔਰਤ ਨੇ ਖੁਦਕੁਸ਼ੀ ਕਿਉਂ ਕੀਤੀ, ਅਜੇ ਇਸ ਦੀ ਜਾਣਕਾਰੀ ਹੱਥ ਨਹੀਂ ਲੱਗੀ ਹੈ। ਲੇਕਿਨ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਤਣਾਅ ਵਿਚ ਸੀ। ਔਰਤ ਦੀ ਲਾਸ਼ ਮਿਲ ਗਈ ਹੈ। ਬੱਚੀ ਦੀ ਲਾਸ਼ ਮਿਲਦੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close