Canada

ਸਿਟੀ ਕੌਂਸਲ ਨੇ ਕੈਲਗਰੀ ਲਈ ਵੈਕਸੀਨ ਪਾਸਪੋਰਟ ਨਿਯਮ ਨੂੰ ਦਿੱਤੀ ਪ੍ਰਵਾਨਗੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਸਿਟੀ ਕੌਂਸਲ ਦੇ ਬੁੱਧਵਾਰ ਦੇ ਫੈਸਲੇ ਦਾ ਮਤਲਬ ਹੈ ਕਿ ਕੈਲਗਰੀ ਰੈਸਟੋਰੈਂਟ, ਬਾਰ, ਮੂਵੀ ਥੀਏਟਰ ਅਤੇ ਹੋਰ ਕਾਰੋਬਾਰਾਂ ਨੂੰ ਗਾਹਕਾਂ ਤੋਂ ਕੋਵਿਡ ਟੀਕਾਕਰਨ ਜਾਂ ਹਾਲ ਹੀ ਦੇ ਨੈਗੇਟਿਵ ਟੈਸਟ ਦੇ ਸਬੂਤ ਮੰਗਣੇ ਪੈਣਗੇ।
ਵੀਰਵਾਰ ਨੂੰ ਲਾਗੂ ਹੋਣ ਵਾਲਾ ਨਿਯਮ ਜ਼ਰੂਰੀ ਤੌਰ ’ਤੇ ਕੁਝ ਕਾਰੋਬਾਰਾਂ ਲਈ ਸੂਬੇ ਦੀ ਵੈਕਸੀਨ ਪਾਸਪੋਰਟ ਪ੍ਰਣਾਲੀ ਵਿਚ ਹਿੱਸਾ ਲੈਣਾ ਲਾਜ਼ਮੀ ਬਣਾਉਂਦਾ ਹੈ। ਕਾਰੋਬਾਰ ਅਤੇ ਗਾਹਕ ਜੋ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨਾਂ ਨੂੰ 500 ਡਾਲਰ ਜੁਰਮਾਨਾ ਹੋ ਸਕਦਾ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਨਿਯਮ ਤੋਂ ਛੋਟ ਹੋਵੇਗੀ ਕਿਉਂਕਿ ਫਿਲਹਾਲ ਕੋਵਿਡ ਤੋਂ ਬਚਾਅ ਲਈ ਬੱਚੇ ਵੈਕਸੀਨ ਲੈਣ ਦੇ ਯੋਗ ਨਹੀਂ ਹਨ। ਮਨੋਰੰਜਨ ਅਤੇ ਫਿਟਨੈੱਸ ਸੂਲਤਾਂ ਲਈ ਟੀਕਾਕਰਨ ਦੇ ਸਬੂਤ ਦੀ ਜ਼ਰੂਰਤ ਹੋਵੇਗੀ ਅਤੇ ਇਹ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ’ਤੇ ਲਾਗੂ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close