National

ਮੋਦੀ 28 ਨੂੰ ਕਰਨਗੇ ‘ਜ਼ਲ੍ਹਿਆਵਾਲਾ ਬਾਗ਼ ਸਮਾਰਕ’ ਦਾ ਉਦਘਾਟਨ, 20 ਕਰੋੜ ਲਾਗਤ ਨਾਲ ਹੋਇਆ ਨਵੀਨੀਕਰਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ  28 ਅਗਸਤ ਨੂੰ ਅੰਮ੍ਰਿਤਸਰ ਸਥਿਤ ਮੁੜ ਨਿਰਮਾਣ ਕੀਤੇ ਜਲ੍ਹਿਆਵਾਲਾ ਬਾਗ ਸਮਾਰਕ ਦਾ ਵੀਡੀਓ ਕਾਨਫ਼ਰੰਸ ਰਾਹੀਂ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਵੀਰਵਾਰ ਨੂੰ ਦਿੱਤੀ। ਪੀਐਮਓ ਨੇ ਕਿਹਾ ਕਿ ਇਸ ਨਾਲ ਹੀ, ਮੋਦੀ ਅੰਮ੍ਰਿਤਸਰ  ਦੇ ਜਲ੍ਹਿਆਂਵਾਲਾ ਬਾਗ਼ ਦੇ ਯਾਦਗਾਰ ਸਥਾਨ ‘ਤੇ ਵਿਕਸਤ ਕੁਝ ਅਜਾਇਬ ਘਰ ਗੈਲਰੀਆਂ ਦਾ ਉਦਘਾਟਨ ਵੀ ਕਰਨਗੇ। ਪੂਰੇ ਕੈਂਪਸ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਅਣਗਿਣਤ ਵਿਕਾਸ ਪਹਿਲਕਦਮੀਆਂ ਵੀ ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਪੀਐਮਓ ਨੇ ਕਿਹਾ ਕਿ ਲੰਮੇ ਸਮੇਂ ਤੋਂ ਬੇਕਾਰ ਪਈਆਂ ਅਤੇ ਘੱਟ ਉਪਯੋਗ ਵਾਲੀਆਂ ਇਮਾਰਤਾਂ ਦੀ ਮੁੜ ਵਰਤੋਂ ਨੂੰ ਨਿਸ਼ਚਤ ਕਰਨ ਲਈ ਚਾਰ ਅਜਾਇਬ ਘਰ ਗੈਲਰੀਆਂ ਦਾ ਨਿਰਮਾਣ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੋਵਿਡ ਦੇ ਚਲਦਿਆਂ 2019 ਵਿੱਚ, ਕੇਂਦਰ ਨੇ ਜ਼ਲ੍ਹਿਆਵਾਲਾ ਬਾਗ਼ ਦੀ ਘਟਨਾ ਦੇ 100ਵੇਂ ਸਾਲ ਦੀ ਯਾਦ ਵਿੱਚ ਸਮਾਰਕ ਲਈ 19.36 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਕੋਵਿਡ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਵਿੱਚ ਕਿਸੇ ਵੀ ਕਿਸਮ ਦੇ ਸਿਆਸੀ ਇਕੱਠਾਂ ‘ਤੇ ਪਾਬੰਦੀ ਲਗਾਈ ਗਈ ਸੀ। ਇਸ ਕਾਰਨ ਜਲ੍ਹਿਆਂਵਾਲਾ ਬਾਗ ਯਾਦਗਾਰ ਦਾ ਉਦਘਾਟਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।

 

Show More

Related Articles

Leave a Reply

Your email address will not be published. Required fields are marked *

Close