Canada

ਕੋਕ ਕੈਨੇਡਾ ਬਾਟਲਿੰਗ ਨੇ ਕੈਲਗਰੀ ਪਲਾਂਟ ’ਚ 11 ਮਿਲੀਅਨ ਡਾਲਰ ਨਿਵੇਸ਼ ਕੀਤਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੋਕਾ ਕੋਲਾ ਕੈਨੇਡਾ ਬਾਟਲਿੰਗ ਲਿਮਟਿਡ ਨੇ ਆਪਣੀ ਕੈਲਗਰੀ ਮੈਨੂਫੈਕਚਰ ਸਰਵਿਸ ਵਿਚ ਲਗਭਗ 11 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ, ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ।
ਇਹ ਪੈਸਾ ਸਮਰੱਥਾ ਵਧਾਉਣ ਅਤੇ ਪਲਾਂਟ ਵਿਚ ਵਿਕਾਸ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਹੈ, ਜਿਸ ਵਿਚ ਲਗਭਗ 450 ਕਰਮਚਾਰੀ ਕੰਮ ਕਰਦੇ ਹਨ। ਇਹ ਵਿਸਤਾਰ ਮਾਰਚ 2022 ਤੱਕ ਚਾਲੂ ਹੋਣ ਦੀ ਉਮੀਦ ਹੈ। ਕੋਕ ਕੈਨੇਡਾ ਬੋਟਲਿੰਗ ਦੇ ਪ੍ਰਧਾਨ ਅਤੇ ਸੀ. ਈ. ਓ. ਟੌਡ ਪਾਰਸਨਜ਼ ਨੇ ਕਿਹਾ, ‘‘ਇਹ ਮੈਨੂਫੈਕਚਰਿੰਗ ਵਿਚ ਇਕ ਬਹੁਤ ਵੱਡਾ ਨਿਵੇਸ਼ ਹੈ ਕਿਉਂਕਿ ਅਸੀਂ ਸੋਚਦੇ ਹਾਂ ਕਿ ਕੈਲਗਰੀ ਸਾਡੇ ਕਾਰੋਬਾਰ ਵਿਚ ਨਿਵੇਸ਼ ਕਰਨਾ ਜਾਰੀ ਰੱਖਣ ਲਈ ਇਕ ਵਧੀਆ ਜਗ੍ਹਾ ਹੈ ਅਤੇ ਸਾਡੇ ਕੋਲ ਪਹਿਲਾਂ ਹੀ ਕੈਲਗਰੀ ਵਿਚ ਇਕ ਬਹੁਤ ਵੱਡੀ ਉਤਪਾਦਨ ਸਹੂਲਤ ਹੈ। ਉਨ੍ਹਾਂ ਕਿਹਾ ਕਿ ਕੈਲਗਰੀ ਪਲਾਂਟ ਵਿਚ ਹੋਰ ਨਿਵੇਸ਼ ਦੀ ਯੋਜਨਾ ਬਣਾਈ ਜਾ ਰਹੀ ਹੈ। ਅਸੀਂ ਇਨ੍ਹਾਂ ਭਾਈਚਾਰਿਆਂ ਵਿਚ ਨਿਵੇਸ਼ ਕਰਨ ’ਤੇ ਕੇਂਦਰਿਤ ਹਾਂ ਜਿੱਥੇ ਅਸੀਂ ਕਰ ਸਕਦੇ ਹਾਂ। ਨਿਵੇਸ਼ ਪਲਾਂਟ ਵਿਚ ਨੌਕਰੀਆਂ ਪੈਦਾ ਨਹੀਂ ਕਰੇਗਾ ਪਰ ਇਹ ਸਹੂਲਤ ਵਿਚ ਨਵੇਂ ਉਪਕਰਨ ਸਥਾਪਤ ਕਰੇਗਾ ਅਤੇ ਉਤਪਾਦਾਂ ਲਈ ਮੁੜ ਵਰਤੋਂ ਯੋਗ ਸੈਕੰਡਰੀ ਪੈਕਜਿੰਗ ਦੀ ਸਹੂਲਤ ਦੇਵੇਗਾ

Show More

Related Articles

Leave a Reply

Your email address will not be published. Required fields are marked *

Close