Canada

ਨੇਟਰ ਲਿੰਨ ਬੇਅਕ ਨੂੰ ਬਾਕੀ ਦੇ ਪਾਰਲੀਆਮੈਂਟਰੀ ਸੈਸ਼ਨ ਲਈ ਸੈਨੇਟ ਤੋਂ ਬਿਨਾਂ ਤਨਖਾਹ ਦੇ ਸਸਪੈਂਡ ਰੱਖਿਆ ਜਾਵੇਗਾ

ਓਟਵਾ,ਆਪਣੀ ਵੈੱਬਸਾਈਟ ਤੋਂ ਮੂਲਵਾਸੀ ਲੋਕਾਂ ਸਬੰਧੀ ਚਿੱਠੀਆਂ ਹਟਾਉਣ ਤੋਂ ਇਨਕਾਰ ਕਰਨ ਵਾਲੀ ਸੈਨੇਟਰ ਲਿੰਨ ਬੇਅਕ ਨੂੰ ਬਾਕੀ ਦੇ ਪਾਰਲੀਆਮੈਂਟਰੀ ਸੈਸ਼ਨ ਲਈ ਸੈਨੇਟ ਤੋਂ ਬਿਨਾਂ ਤਨਖਾਹ ਦੇ ਸਸਪੈਂਡ ਰੱਖਿਆ ਜਾਵੇਗਾ।
ਸੈਨੇਟ ਦੀ ਐਥਿਕਸ ਐਂਡ ਕੌਨਫਲਿਕਟ ਆਫ ਇੰਟਰਸਟ ਫੌਰ ਸੈਨੇਟਰਜ਼ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਤੋਂ ਬਾਅਦ ਵੀਰਵਾਰ ਨੂੰ ਸੈਨੇਟਰਜ਼ ਨੇ ਬੇਅਕ ਨੂੰ ਹਟਾਉਣ ਲਈ ਵੋਟ ਕੀਤਾ। 30 ਅਪਰੈਲ ਨੂੰ ਜਾਰੀ ਕੀਤੀ ਗਈ ਕਮੇਟੀ ਦੀ ਰਿਪੋਰਟ ਵਿੱਚ ਆਖਿਆ ਗਿਆ ਕਿ ਸੈਨੇਟਰ ਬੇਅਕ ਦੀ ਇਹ ਕਾਰਗੁਜ਼ਾਰੀ ਕਈ ਢੰਗ ਨਾਲ ਗਲਤ ਹੈ, ਉਹ ਇਸ ਗੱਲ ਨੂੰ ਮੰਨ ਨਹੀਂ ਰਹੀ ਕਿ ਉਨ੍ਹਾਂ ਦੀ ਵੈੱਬਸਾਈਟ ਉੱਤੇ ਪਾਈਆਂ ਗਈਆਂ ਚਿੱਠੀਆਂ ਦਾ ਮਸੌਦਾ ਨਸਲੀ ਹੈ। ਇਸ ਤੋਂ ਇਲਾਵਾ ਉਸ ਨੂੰ ਹਟਾਉਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close