International

28 ਲੱਖ ਡਾਲਰ ਦੀ ਧੋਖਾਧੜੀ ਮਾਮਲੇ ‘ਚ ਭਾਰਤੀ ਨਾਗਰਿਕ ਨੂੰ 9 ਸਾਲ ਦੀ ਸਜ਼ਾ

ਮਿਸ਼ੀਗਨ- ਅਮਰੀਕਾ ਦੇ ਮਿਸ਼ੀਗਨ ‘ਚ 28 ਲੱਖ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਭਾਰਤੀ ਨਾਗਰਿਕ ਨੂੰ 9 ਸਾਲ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਨਾਗਰਿਕ ‘ਤੇ ਸਿਹਤ ਦੇਖਭਾਲ ਨਾਲ ਧੋਖਾਧੜੀ ਕਰਨ ਅਤੇ ਮਨੀ ਲਾਂਡਰਿੰਗ ਰਾਹੀਂ ਭਾਰਤ ਵਿੱਚ ਆਪਣੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਧੋਖਾਧੜੀ ਦੀ ਕਮਾਈ ਨੂੰ ਭੇਜਣ ਦਾ ਦੋਸ਼ ਹੈ। ਮਿਸ਼ੀਗਨ ਦੇ ਰਹਿਣ ਵਾਲੇ 28 ਸਾਲਾ ਯੋਗੇਸ਼ ਕੇ[ ਪੰਚੋਲੀ ਸ਼੍ਰਿੰਗ ਹੋਮ ਕੇਅਰ ਇੰਕ ਨਾਮ ਦੀ ਇੱਕ ਹੈਲਥ ਕੇਅਰ ਕੰਪਨੀ ਚਲਾਉਂਦਾ ਸੀ, ਜਿਸਦਾ ਉਹ ਮਾਲਕ ਵੀ ਸੀ।

ਯੋਗੇਸ਼ ‘ਤੇ ਮੈਡੀਕੇਅਰ ਬਿਿਲੰਗ ਪ੍ਰਣਾਲੀ ਤੋਂ ਬਾਹਰ ਹੋਣ ਦੇ ਬਾਵਜੂਦ, ਦੋ ਮਹੀਨਿਆਂ ਲਈ ਮੈਡੀਕੇਅਰ ਤੋਂ ਲਗਭਗ 2[8 ਮਿਲੀਅਨ ਡਾਲਰ ਦੇ ਭੁਗਤਾਨ ਪ੍ਰਾਪਤ ਕਰਨ ਲਈ ਜਾਅਲੀ ਨਾਮ, ਦਸਤਖਤਾਂ ਅਤੇ ਆਪਣੀ ਪਛਾਣ ਛੁਪਾਉਣ ਦਾ ਦੋਸ਼ ਹੈ, ਜਦੋਂ ਕਿ ਇਨ੍ਹਾਂ ਬਿੱਲਾਂ ਦੇ ਬਦਲੇ ਕਦੇ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਪੰਚੋਲੀ ਨੇ ਮਨੀ ਲਾਂਡਰਿੰਗ ਰਾਹੀਂ ਇਹ ਫੰਡ ਭਾਰਤ ਵਿੱਚ ਆਪਣੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ।

Show More

Related Articles

Leave a Reply

Your email address will not be published. Required fields are marked *

Close