Canada
ਹੈਲਥ ਕੈਨੇਡਾ ਨੇ ਬਰਫ਼ ਸਫ਼ਾਈ ਵਾਲੀਆਂ ਮਸ਼ੀਨਾਂ ਵਾਪਸ ਮੰਗਵਾਈਆਂ, ਕੀਤੀ ਜਾਵੇਗੀ ਮਸ਼ੀਨਾਂ ਦੀ ਮੁਰੰਮਤ
ਕੈਨੇਡਾ, ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਦੇ ਪਹੀਆਂ ਦੇ ਰਿੰਮ ਟੁੱਟਣ ਕਾਰਨ ਹੈਲਥ ਕੈਨੇਡਾ ਨੇ ਆ ਰਹੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਨੂੰ ਵਾਪਸ ਮੰਗਵਾ ਲਿਆ ਹੈ। ਇਨਾਂ ੋਸਨੋਅ ਥਰੋਅਰਜ਼ੋ ਮਸ਼ੀਨਾਂ ਕਾਰਨ 36 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਲਈ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਹੈਲਥ ਕੈਨੇਡਾ ਨੇ ਇਹ ਫ਼ੈਸਲਾ ਲਿਆ। ਇਹ ਮਸ਼ੀਨਾਂ ਐਮਟੀਡੀ ਪ੍ਰੋਡਕਟਸ ਲਿਮਟਡ ਕੰਪਨੀ ਵੱਲੋਂ ਬਣਾਈਆਂ ਗਈਆਂ ਹਨ ਅਤੇ ਹੋਮ ਡਿਪੋਟ ਰੌਨਾ ਹੋਮ ਹਾਰਡਵੇਅਰ, ਕੈਨੇਡੀਅਨ ਟਾਈਰ ਅਤੇ ਹੋਰ ਪ੍ਰਚੂਨ ਵਿਕਰੇਤਾਵਾਂ ਵੱਲੋਂ 2004 ਤੋਂ 2006 ਦੇ ਵਿਚਕਾਰ ਵੇਚੀਆਂ ਗਈਆਂ ਹਨ। ਇਸ ਲਈ ਹੈਲਥ ਕੈਨੇਡਾ ਨੇ ਇਨਾਂ 15 ਹਜ਼ਾਰ ਤੋਂ ਵੱਧ ਮਸ਼ੀਨਾਂ ਨੂੰ ਵਾਪਸ ਮੰਗਵਾ ਕੇ ਕੰਪਨੀ ਕੋਲੋਂ ਇਨਾਂ ਦੀ ਮੁਰੰਮਤ ਕਰਵਾਉਣ ਦਾ ਫ਼ੈਸਲਾ ਕੀਤਾ ਹੈ।