International

ਕੋਰੋਨਾ ਵੈਕਸੀਨ ਦੀ ਐਮਰਜੈਂਸੀ ਮਨਜ਼ੂਰੀ ‘ਚ ਸਾਵਧਾਨੀ ਜ਼ਰੂਰੀ : ਵਿਸ਼ਵ ਸਿਹਤ ਸੰਗਠਨ

ਜੇਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵੈਕਸੀਨ (Coronavirus Vaccine) ਦੀ ਐਮਰਜੈਂਸੀ ਮਨਜ਼ੂਰੀ ਦੇਣ ‘ਚ ਬੇਹੱਦ ਸਾਵਧਾਨੀ ਤੇ ਗੰਭੀਰਤਾ ਦੀ ਲੋੜ ਹੈ। ਡਬਲਯੂਐੱਚਓ ਨੇ ਇਹ ਬਿਆਨ ਅਜਿਹੇ ਸਮੇਂ ‘ਚ ਦਿੱਤਾ ਜਦੋਂ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਇਸ ‘ਚ ਤੇਜੀ ਲਾਉਣ ‘ਤੇ ਵਿਚਾਰ ਕਰ ਰਿਹਾ ਹੈ।

ਡਬਲਯੂਐੱਚਓ ਦੀ ਮੁੱਖ ਵਿਗਿਆਨਕ ਸੋਮਿਆ ਸਵਾਮੀਨਾਥਨ (Chief Scientist Soumya Swaminathan) ਨੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਹਰੇਕ ਦੇਸ਼ ਨੂੰ ਟਰਾਇਲ ਪੂਰੇ ਕੀਤੇ ਬਿਨਾਂ ਦਵਾਈਆਂ ਨੂੰ ਮਨਜ਼ੂਰੀ ਪ੍ਰਦਾਨ ਕਰਨ ਦਾ ਅਧਿਕਾਰ ਹੈ ਪਰ ਇਹ ਅਜਿਹਾ ਨਹੀਂ ਹੈ ਜਿਸ ਨੂੰ ਤੁਸੀਂ ਹਲਕੇ-ਫੁਲਕੇ ਤਰੀਕੇ ਨਾਲ ਕਰ ਲੈਂਦੇ ਹੋ। ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ (US. Food and Drug Administration) ਦੇ ਮੁਖੀ ਨੇ ਕਿਹਾ ਕਿ ਜੇਕਰ ਕੋਰੋਨਾ ਵੈਕਸੀਨ ਦੇ ਖ਼ਤਰੇ ਤੋਂ ਜ਼ਿਆਦਾ ਉਸ ਦੇ ਫ਼ਾਇਦੇ ਨੂੰ ਲੈ ਕੇ ਅਧਿਕਾਰੀ ਮੰਨਿਆ ਹੈ ਤਾਂ ਉਹ ਮਨਜ਼ੂਰੀ ਪ੍ਰਕਿਰਿਆ ਨੂੰ ਬਾਈਪਾਸ ਕਰ ਕੇ ਇਸ ਨੂੰ ਮਨਜ਼ੂਰੀ ਪ੍ਰਦਾਨ ਕਰਨ ਲਈ ਤਿਆਰ ਹਨ।

ਸਮਾਜਿਕ ਸਰਗਰਮੀਆਂ ਨੂੰ ਜਲਦ ਬਹਾਲ ਕਰਨਾ ਖ਼ਤਰਨਾਕ

ਡਬਲਯੂਐੱਚਓ ਦੇ ਮਹਾ ਨਿਰਦੇਸ਼ਕ Tedros Adhanom Ghebreyes ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਮਾਜਿਕ ਸਰਗਰਮੀਆਂ ਨੂੰ ਇੰਨੀ ਜਲਦੀ ਬਹਾਲ ਕਰਨਾ ਖ਼ਤਰਨਾਕ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਜਿਨ੍ਹਾਂ ਦੇਸ਼ਾਂ ਦਾ ਵਾਇਰਸ ‘ਤੇ ਜਿੰਨਾਂ ਜ਼ਿਆਦਾ ਕੰਟਰੋਲ ਹੋਵੇਗਾ ਉਹ ਜ਼ਿਆਦਾ ਗਤੀਵਿਧੀਆਂ ਸ਼ੁਰੂ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close