Entertainment

Oscar 2023 : RRR ਐਕਟਰ Jr Ntr ਆਸਕਰ ‘ਚ ਸ਼ਾਮਲ ਹੋਣ ਲਈ ਅਮਰੀਕਾ ਲਈ ਹੋਏ ਰਵਾਨਾ

ਜੂਨੀਅਰ ਐਨਟੀਆਰ ਆਖਰਕਾਰ 95ਵੇਂ ਅਕੈਡਮੀ ਅਵਾਰਡ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਲਈ ਰਵਾਨਾ ਹੋ ਗਿਆ ਹੈ। ਸੋਮਵਾਰ ਨੂੰ ਹੈਦਰਾਬਾਦ ਏਅਰਪੋਰਟ ਤੋਂ ਉਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ। ਜੂਨੀਅਰ ਐਨਟੀਆਰ ਦੀ ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ਨੂੰ ਆਸਕਰ ਵਿੱਚ ਬੇਸਟ ਓਰੀਜਨਲ ਸਕੋਰ ਲਈ ਨੌਮੀਨੇਸ਼ਨ ਮਿਲਿਆ ਹੈ।

ਫਿਲਮ ਦੇ ਡਾਇਰੈਕਟਰ ਐਸਐਸ ਰਾਜਾਮੌਲੀ ਅਤੇ ਰਾਮ ਚਰਨ ਪਹਿਲਾਂ ਹੀ ਅਮਰੀਕਾ ਵਿੱਚ ਮੌਜੂਦ ਹਨ। ਹਾਲ ਹੀ ‘ਚ ਅਜਿਹੀ ਚਰਚਾ ਸੀ ਕਿ ਜੂਨੀਅਰ ਐਨਟੀਆਰ ਤੇ ਰਾਜਾਮੌਲੀ ਵਿਚਾਲੇ ਤਕਰਾਰ ਹੋ ਗਈ ਹੈ। ਐਕਟਰ ਨਾਰਾਜ਼ ਚਲ ਰਿਹਾ ਹੈ ਤੇ ਇਸ ਲਈ ਉਹ ਅਮਰੀਕਾ ਵਿੱਚ ਚੱਲ ਰਹੀ ਫਿਲਮ ਦੀ ਆਸਕਰ ਮੁਹਿੰਮ ਦਾ ਹਿੱਸਾ ਨਹੀਂ ਹੈ।

ਖ਼ਬਰ ਇਹ ਵੀ ਆਈ ਸੀ ਕਿ ਜੂਨੀਅਰ ਐਨਟੀਆਰ ਦੀ ਨਾਰਾਜ਼ਗੀ ਇਸ ਲਈ ਹੈ ਕਿਉਂਕਿ ਰਾਮ ਚਰਨ ਨੂੰ ਗਲੋਬਲ ਸਟੇਜ ’ਤੇ ਜ਼ਿਆਦਾ ਪ੍ਰਸਿੱਧੀ ਮਿਲ ਰਹੀ ਹੈ ਤੇ ਉਨ੍ਹਾਂ ਦੀ ਜ਼ਿਆਦਾ ਤਾਰੀਫ ਹੋ ਰਹੀ ਹੈ, ਜਿਸ ਕਾਰਨ ਐਨਟੀਆਰ ਨਾਖੁਸ਼ ਹਨ। ਹਾਲਾਂਕਿ, ਇਸ ਸਬੰਧ ਵਿੱਚ, ਅਸੀਂ ਪਿਛਲੇ ਦਿਨੀਂ ਆਪਣੇ ਪਾਠਕਾਂ ਨੂੰ ਦੱਸਿਆ ਸੀ ਕਿ ਜੂਨੀਅਰ ਐਨਟੀਆਰ 6 ਮਾਰਚ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਅਤੇ ਨਾਰਾਜ਼ਗੀ ਦੀਆਂ ਖਬਰਾਂ ਸਿਰਫ ਅਫਵਾਹ ਹਨ।

ਟਵਿੱਟਰ ‘ਤੇ ਸਾਹਮਣੇ ਆਈ ਵੀਡੀਓ ਕਲਿੱਪ ਵਿੱਚ ਜੂਨੀਅਰ ਐਨਟੀਆਰ ਨੂੰ ਹਵਾਈ ਅੱਡੇ ‘ਤੇ ਦੇਖਿਆ ਗਿਆ ਹੈ। ਉਹ ਕਾਰ ਤੋਂ ਹੇਠਾਂ ਉਤਰ ਕੇ ਟਰਮੀਨਲ ਬਿਲਡਿੰਗ ਵੱਲ ਜਾ ਰਿਹਾ ਹੈ। ਉਹ ਮੁਸਕਰਾ ਰਿਹਾ ਹੈ ਤੇ ਕਈ ਲੋਕਾਂ ਨਾਲ ਹੱਥ ਮਿਲਾ ਰਿਹਾ ਹੈ। ਇਸ ਦੌਰਾਨ ਜੂਨੀਅਰ ਐਨਟੀਆਰ ਦੇ ਕੁਝ ਫੈਨਸ ਵੀ ਉੱਥੇ ਮੌਜੂਦ ਹਨ। ਆਸਕਰ ਐਵਾਰਡ ਸਮਾਰੋਹ 12 ਮਾਰਚ ਨੂੰ ਨਿਊਯਾਰਕ ਵਿੱਚ ਹੋ ਰਿਹਾ ਹੈ। ਭਾਰਤੀ ਸਮੇਂ ਅਨੁਸਾਰ ਇਹ 13 ਮਾਰਚ ਨੂੰ ਸਵੇਰੇ 5:30 ਵਜੇ ਹੋਵੇਗੀ।

ਹਾਲ ਹੀ ਵਿੱਚ, RRR ਨੇ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਅਵਾਰਡਜ਼ 2023 ਵਿੱਚ ਬਹੁਤ ਸੁਰਖੀਆਂ ਬਟੋਰੀਆਂ। ਇਸ ਦੌਰਾਨ ਆਲੀਆ ਭੱਟ ਦੇ ਨਾਲ ਜੂਨੀਅਰ ਐਨਟੀਆਰ ਨੂੰ ਸਪੌਟਲਾਈਟ ਐਵਾਰਡ ਮਿਲਿਆ। ਹਾਲਾਂਕਿ ਸਮਾਰੋਹ ‘ਚ ਦੋਵਾਂ ‘ਚੋਂ ਕੋਈ ਵੀ ਮੌਜੂਦ ਨਹੀਂ ਸੀ। ਸ਼ੁੱਕਰਵਾਰ ਨੂੰ ਹੋਏ ਇਸ ਸਮਾਰੋਹ ਵਿੱਚ ਐਚਸੀਏ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਤੱਕ ਜੇਤੂ ਟਰਾਫੀ ਉਨ੍ਹਾਂ ਦੇ ਘਰ ਭੇਜ ਦੇਵੇਗਾ।

Show More

Related Articles

Leave a Reply

Your email address will not be published. Required fields are marked *

Close