Canada

ਓਟਾਵਾ ਵਿਚ ਬੱਚਿਆਂ ਦੇ ਲਈ ‘ਟੇਕ ਹੋਮ ਕੋਵਿਡ-19’ ਟੈਸਟ ਕਿੱਟ ਜਾਰੀ

ਓਟਾਵਾ (ਦੇਸ ਪੰਜਾਬ ਟਾਈਮਜ਼)- ਓਟਾਵਾ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਟੈਸਟ ਸ਼ੁਰੂ ਕੀਤੇ ਹਨ ਜੋ ਬੱਚਿਆਂ ਜਾਂ ਉਨ੍ਹਾਂ ਦੇ ਮਾਤਾ-ਪਿਤਾ ਘਰ, ਸਕੂਲ ਜਾਂ ਕੈਂਪਾਂ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਵਿਚੋਂ ਇਕ ਹਨ।
ਇਸ ਬਸੰਤ ਓਟਾਵਾ ਦੇ ਸਕੂਲਾਂ ਵਿਚ ਕਰਵਾਏ ਗਏ ਇਕ ਪਾਇਲਟ ਪ੍ਰੋਜੈਕਟ ਵਿਚ 381 ਵਿਦਿਆਰਥੀਆਂ ਅਤੇ ਸਟਾਫ ਦੁਆਰਾ ਟੇਕ ਹੋਮ ਟੈਸਟ ਕੀਤੇ ਗਏ। ਅਗਲੇ ਹਫਤੇ ਇਹ ਕਿੱਟਾਂ ਕੁਝ ਸਮਰ ਕੈਂਪਾਂ ਵਿਚ ਵੀ ਉਪਲਬਧ ਹੋਣਗੀਆਂ। ਅਗਲੇ ਸਾਲ ਸਾਰੇ ਸਕੂਲਾਂ ਵਿਚ ਇਨ੍ਹਾਂ ਦਾ ਇਸਤੇਮਾਲ ਕਰਨ ਦੀ ਯੋਜਨਾ ਹੈ। ਕੰਪਨੀ ਵੱਲੋਂ ਇਕ ਯੂਟਿਊਬ ਵੀਡੀਓ ਤਿਆਰ ਕੀਤਾ ਹੈ ਜਿਸ ਵਿਚ 6 ਸਾਲ ਦਾ ਬੱਚਾ ਆਪਣੇ ਆਪ ਨੂੰ ਇਸ ਕਿੱਟ ਨਾਲ ਟੈਸਟ ਕਰਦਾ ਹੋਇਆ ਦਿਖਾਇਆ ਗਿਆ ਹੈ।
ਓਟਾਵਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੇਕ ਹੋਮ ਕਿੱਟ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਆਰਾਮਦਾਇਕ ਅਤੇ ਸੁਵਿਧਾਜਨਕ ਬਣਾ ਕੇ ਬੱਚਿਆਂ ਅਤੇ ਨੌਜਵਾਨਾਂ ਵਿਚ ਕੋਵਿਡ-19 ਟੈਸਟ ਨੂੰ ਉਤਸ਼ਾਹਿਤ ਕਰਨ ਦਾ ਇਕ ਤਰੀਕਾ ਹੈ। ਇਹ ਸਾਨੂੰ ਮਹਾਮਾਰੀ ਨਾਲ ਲੜਨ ਵਿਚ ਪ੍ਰਭਾਵੀ ਸਾਬਿਤ ਹੋਵੇਗਾ। ਜੇਕਰ ਬੱਚੇ ਖੁਦ ਹੀ ਆਪਣੇ ਘਰ ਵਿਚ ਟੈਸਟ ਕਰਦੇ ਹਨ ਤਾਂ ਇਹ ਸਿਹਤ ਕਰਮਚਾਰੀਆਂ ਦੇ ਕੰਮਕਾਜ ਨੂੰ ਵੀ ਘਟਾਏਗਾ।
ਸਿਹਤ ਮਾਹਿਰਾਂ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਵਿਚ ਸਕੂਲ ’ਚ ਲੱਛਣ ਵਿਕਸਿਤ ਹੁੰਦੇ ਹਨ ਉਨ੍ਹਾਂ ਦੇ ਮਾਤਾ ਪਿਤਾ ਨੂੰ ਟੇਕ ਹੋਮ ਟੈਸਟ ਕਿੱਟ ਦਿੱਤਾ ਜਾਵੇਗਾ। ਜੋ ਸਕੂ ਤੋਂ ਬਾਅਦ ਆਪਣੇ ਘਰ ਵਿਚ ਬੱਚਿਆਂ ਦਾ ਟੈਸਟ ਕਰਨਗੇ। ਜੇਕਰ ਬੱਚੇ ਵਿਚ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਕੋਵਿਡ ਗਾਇਡਲਾਇਨਜ਼ ਦੇ ਅਨੁਸਾਰ ਟ੍ਰੀਟਮੈਂਟ ਦਿੱਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close