Canada

19ਵਾਂ ਗ਼ਦਰੀ ਬਾਬਿਆਂ ਦਾ ਮੇਲਾ : ਮੇਲਾ ਮਾਵਾਂ ਧੀਆਂ ਦਾ 3 ਅਗਸਤ ਨੂੰ

ਕੈਲਗਰੀ -ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਦਰੀ ਬਾਬਿਆਂ ਦੀ ਯਾਦ ਵਿਚ ‘ਗ਼ਦਰੀ ਬਾਬਿਆਂ ਦਾ’ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 3 ਅਗਸਤ 2019 ਨੂੰ ਮੇਲਾ ਮਾਵਾਂ ਧੀਆਂ ਦਾ ਕਰਵਾਇਆ ਜਾਵੇਗਾ। ਇਸ ਮੇਲੇ ਦੇ ਬਾਨੀ ਅਤੇ ਅਦਾਰਾ ਦੇਸ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਇਸ ਮੇਲੇ ਨੂੰ ਪਿਛਲੇ 18 ਸਾਲਾਂ ਤੋਂ ਕੈਲਗਿਰੀ ਵਿਚ ਕਰਵਾਇਆ ਜਾਂਦਾ ਹੈ । ਹੁਣ 19ਵੇਂ ਗਦਰੀ ਬਾਬਿਆਂ  ਦੇ ਮੇਲੇ ਦੀਆਂ ਤਿਆਰੀਆਂ ਲਗਭਗ ਹੋ ਚੁੱਕੀਆਂ ਨੇ ਮੁਕੰਮਲ। ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ  ਇਹ ਮੇਲਾ ਤਿੰਨ ਦਿਨ ਤੱਕ ਚੱਲੇਗਾ, ਜਿਸ ਵਿਚ 2 ਅਗਸਤ ਨੂੰ ਕਵੀ ਦਰਬਾਰ 3 ਅਗਸਤ ਨੂੰ ਮੇਲਾ ਮਾਵਾਂ ਧੀਆਂ ਦਾ ਅਤੇ 4 ਅਗਸਤ ਨੂੰ ਖੁੱਲ੍ਹਾ ਅਖਾੜਾ ਕਰਵਾਇਆ ਜਾਵੇਗਾ।  ਮੇਲੇ ਵਿਚ ਹਿੱਸਾ ਲੈਣ ਲਈ ਅਤੇ ਸਟਾਲ ਬੁੱਕ ਕਰਨ ਲਈ ਸਾਡੇ ਦਫ਼ਤਰ ਦੇ ਨੰਬਰ   403-293-9393 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।  ਸਾਨੂੰ ਈਮੇਲ 5-mail: despanjab0gmail.com  ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ । ਰੋਜ਼ਾਨਾਂ ਦੀਆਂ ਨਵੀਆਂ ਅਤੇ ਤਾਜਾ ਖਬਰਾਂ ਲਈ ਸਾਡੀ ਵੈਬਸਾਈਟ www.despunjab.ca ‘ਤੇ  ਕਲਿੱਕ ਕਰੋ।

Show More

Related Articles

Leave a Reply

Your email address will not be published. Required fields are marked *

Close