Canada

ਏ. ਐਮ.ਏ. ਸਰਵੇ : 42 ਫੀਸਦੀ ਡਾਕਟਰ ਅਲਬਰਟਾ ਛੱਡਣ ‘ਤੇ ਕਰ ਰਹੇ ਨੇ ਵਿਚਾਰ

 

ਕੈਲਗਰੀ, (ਦੇਸ ਪੰਜਾਬ ਟਾਇਮਜ਼) ਅਲਬਰਟਾ ਮੈਡੀਕਲ ਐਸੋਸੀਏਸ਼ਨ (ਏ.ਐਮ.ਏ.) ਵਲੋਂ ਕਰਵਾਏ ਗਏ ਇੱਕ ਸਰਵੇਖਣ ਦੇ ਅਨੁਸਾਰ ਡਾਕਟਰਾਂ ਨੂੰ ਭੁਗਤਾਨ ਕਰਨ ਸਬੰਧੀ ਅਤੇ ਹੋਰ ਕਈ ਤਬਦੀਲੀਆਂ ਤੋਂ ਬਾਅਦ ਅਲਬਰਟਾ ਦੇ ਬਹੁਤੇ ਡਾਕਟਰ ਅਲਬਰਟਾ ਛੱਡਣ ਬਾਰੇ ਵਿਚਾਰ ਕਰਨ ਲੱਗੇ ਹਨ। ਸਰਵੇ ਅਨੁਸਾਰ 87% ਡਾਕਟਰਾਂ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਟਾਈਲਰ ਸ਼ੈਂਡਰੋ ਵਲੋਂ ਐਲਾਨੇ ਗਏ ਬਿਲਿੰਗ ਫਰੇਮਵਰਕ ਦੇ ਨਤੀਜੇ ਵਜੋਂ ਉਹ ਆਪਣੇ ਮੈਡੀਕਲ ਪ੍ਰੈਕਟਿਕਸ ‘ਚ ਤਬਦੀਲੀਆਂ ਲਿਆਉਣਗੇ। ਇਸ ਤੋਂ ਇਲਾਵਾ 42 ਫੀਸਦੀ ਡਾਕਟਰਾਂ ਨੇ ਇਹ ਗੱਲ ਵੀ ਆਖੀ ਕਿ ਸਿਹਤ ਮੰਤਰੀ ਵਲੋਂ ਬਣਾਈਆਂ ਨਵੀਂਆਂ ਯੋਜਨਾਵਾਂ ਕਰਨ ਉਹ ਸੂਬੇ ਨੂੰ ਛੱਡ ਕੇ ਕਿਤੇ ਹੋਰ ਕੰਮ ਕਰਨ ਦੀ ਇੱਛਾ ‘ਤੇ ਵਿਚਾਰ ਕਰਨ ਰਹੇ ਹਨ।
ਸਰਵੇ ਅਨੁਸਾਰ :
– 34% ਡਾਕਟਰਾਂ ਨੇ ਕਿਹਾ ਉਹ ਛੇਤੀ ਰਿਟਾਇਰ ਹੋ ਜਾਣਗੇ ਅਤੇ ਪੇਸ਼ਾ ਛੱਡ ਦੇਣਗੇ।
– 48% ਡਾਕਟਰਾਂ ਨੇ ਕਿਹਾ ਉਹ ਆਪਣੀਆਂ ਸੇਵਾਵਾਂ ‘ਚ ਤਬਦੀਲੀਆਂ ਕਰਨ ਬਾਰੇ ਵਿਚਾਰ ਕਰ ਰਹੇ ਹਨ।
– 43% ਡਾਕਟਰਾਂ ਨੇ ਕਿਹਾ ਉਹ ਦਫ਼ਤਰੀ ਸਮਾਂ ਘਟਾਉਣਗੇ।
– 34% ਡਾਕਟਰਾਂ ਨੇ ਕਿਹਾ ਉਹ ਆਪਣੇ ਸਟਾਫ਼ ਨੂੰ ਘੱਟ ਕਰਨਗੇ।
ਇਹ ਸਰਵੇ ਸੈਂਡਰੋ ਨਾਲ ਕਈ ਚੱਲੇ ਕਈ ਮਹੀਨੇ ਟਕਰਾਅ ਤੋਂ ਬਾਅਦ ਆਇਆ ਹੈ। ਏ.ਐਮ.ਏ. ਸ਼ੁੱਕਰਵਾਰ ਸ਼ੈਂਡਰੋ ਦੇ ਵਿਵਹਾਰ ਅਤੇ ਤਬਦੀਲੀਆਂ ਦੀ ਅਲੋਚਨਾ ਕੀਤੀ।

Show More

Related Articles

Leave a Reply

Your email address will not be published. Required fields are marked *

Close