Canada

ਵੈਸਟਜੈੱਟ ਨੇ 3000 ਤੋਂ ਵੱਧ ਕਰਮਚਾਰੀਆਂ ਨੂੰ ਛਾਂਟਿਆ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਕੋਵਿਡ-19 ਮਹਾਂਮਾਰੀ ਕਾਰਨ ਹਵਾਈ ਯਾਤਰੀਆਂ ਦੀ ਘਟੀ ਆਮਦ ਤੋਂ ਬਾਅਦ ਆਰਥਿਕ ਮੰਦਹਾਲੀ ਨਾਲ ਜੂਝ ਰਹੀ ਵੈਸਜੈੱਟ ਏਅਰਲਾਇੰਸਜ਼ ਨੇ ਕੈਨੇਡਾ ਭਰ ‘ਚੋਂ 3000 ਤੋਂ ਵੱਧ ਕਰਮਚਾਰੀਆਂ ਨੂੰ ਪੱਕੇ ਤੌਰ ‘ਤੇ ਨੌਕਰੀ ਤੋਂ ਲਾਂਭੇ ਕਰਨ ਦਾ ਫੈਸਲਾ ਕਰ ਲਿਆ ਹੈ। ਬੁੱਧਵਾਰ ਇੱਕ ਵੀਡੀਓ ਸੰਦੇਸ਼ ਰਾਹੀਂ ਸੀਈਓ ਐਡ ਸਿਮਸ ਨੇ ਕੈਲਗਰੀ ਵਿੱਚ ਅਧਾਰਤ ਏਅਰਲਾਈਨ ਵਿੱਚ ਤਬਦੀਲੀਆਂ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਕੈਲਗਰੀ ‘ਚ ਕਾਲ ਸੈਂਟਰ, ਦਫ਼ਤਰੀ ਅਤੇ ਪ੍ਰਬੰਧਕ ਸਟਾਫ਼ ਦਾ ਪੁਨਰਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੈਲਗਰੀ, ਐਡਮਿੰਟਨ, ਵੈਨਕੂਵਰ ਅਤੇ ਟੋਰਾਂਟੋ ਨੂੰ ਛੱਡ ਕੇ ਸਾਰੇ ਘਰੇਲੂ ਹਵਾਈ ਅੱਡਿਆਂ ਦਾ ਕੰਮ ਕਾਜ ਠੇਕੇ ‘ਤੇ ਦੇ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਪੁਨਰਗਠਨ ਦਾ ਸਿੱਧਾ ਅਸਰ 3333 ਸਥਾਈ ਨੌਕਰੀਆਂ ‘ਤੇ ਹੋਵੇਗਾ ਜਿਸ ‘ਚ 430 ਕਾਲ ਸੈਂਟਰ ਅਸਾਮੀਆਂ ਖਾਲੀ ਹੋ ਜਾਣਗੀਆਂ ਜਿਨ੍ਹਾਂ ‘ਚ 72 ਕੈਲਗਰੀ, 73 ਵੈਨਕੂਵਰ, 35 ਹੈਲੀਫੈਕਸ ‘ਚ ਅਤੇ 250 ਮੋਨਕਟੋਂ ਐਨਬੀ ‘ਚ ਸ਼ਾਮਲ ਹਨ। ਇਸ ਤੋਂ ਇਲਾਵਾ 2300 ਏਅਰਪੋਰਟ ਸਟਾਫ਼ ਵੀ ਆਪਣੀ ਨੌਕਰੀ ਗਵਾ ਦੇਵੇਗਾ। ਹੈਂਡਲਰ ਸਿਮਸ ਨੇ ਕਿਹਾ ਕਿ ਉਮੀਦ ਹੈ ਕਿ ਜੋ ਵੀ ਕੰਪਨੀ ਵੈਸਟਜੈੱਟ ਦੇ ਹਵਾਈ ਅੱਡਿਆਂ ਨੂੰ ਠੇਕੇ ‘ਤੇ ਲਵੇਗੀ, ਉਹ ਉਥੇ ਨਵੀਆਂ ਨਿਯੁਕਤੀਆਂ ਵੀ ਕਰੇਗੀ।

Show More

Related Articles

Leave a Reply

Your email address will not be published. Required fields are marked *

Close