National

ਮਹਿੰਗਾਈ ਖਿਲਾਫ ਰਾਹੁਲ ਗਾਂਧੀ ਦਾ ਸਾਈਕਲ ਮਾਰਚ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਕਈ ਆਗੂ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ’ਚ ਮੰਗਲਵਾਰ ਨੂੰ ਸਾਈਕਲ ’ਤੇ ਸਵਾਰ ਹੋ ਕੇ ਸੰਸਦ ਪੁੱਜੇ। ਕਾਂਸਟੀਟਿਊਸ਼ਨ ਕਲੱਬ ਵਿਚ ਵਿਰੋਧੀ ਧਿਰ ਦੇ ਨਾਲ ਚਾਹ-ਨਾਸ਼ਤਾ ’ਤੇ ਚਰਚਾ ਤੋਂ ਬਾਅਦ ਰਾਹੁਲ ਗਾਂਧੀ ਸਾਈਕਲ ਚਲਾਉਂਦੇ ਹੋਏ ਸੰਸਦ ਪੁੱਜੇ। ਉਨ੍ਹਾਂ ਨੇ ਸਾਈਕਲ ’ਤੇ ਅੱਗੇ ਇਕ ਤਖ਼ਤੀ ਰੱਖੀ ਸੀ, ਜਿਸ ’ਤੇ ਰਸੋਈ ਗੈਸ ਸਿਲੰਡਰ ਦੀ ਤਸਵੀਰ ਸੀ ਅਤੇ ਇਸ ਦੀ ਕੀਮਤ 834 ਰੁਪਏ ਲਿਖੀ ਹੋਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਦੀ ਬੈਠਕ ’ਚ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਵਿਰੋਧ ’ਚ ਸੰਸਦ ਤੱਕ ਸਾਈਕਲ ਮਾਰਚ ਦਾ ਸੁਝਾਅ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close