Canada

ਅਲਬਰਟਾ ‘ਚ ਇੱਕੋ ਦਿਨ ਕੋਰੋਨਾਵਾਇਰਸ ਦੇ 82 ਕੇਸ ਨਵੇਂ ਆਏ ਸਾਹਮਣੇ

ਕੈਲਗਰੀ, ਅਲਬਰਟਾ ਸੂਬੇ ‘ਚ ਕੋਰੋਨਾ ਵਾਇਰਸ ਕਾਰਨ ਐਤਵਾਰ 4 ਹੋਰ ਮੌਤਾਂ ਹੋ ਗਈਆਂ ਹਨ ਅਤੇ ਇੱਕੋ ਦਿਨ 82 ਕੇਸ ਨਵੇਂ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾਵਾਇਰਸ ਨਾਲ ਪੀੜ੍ਹਤਾਂ ਦੀ ਗਿਣਤੀ ਹੁਣ ਵੱਧ ਕੇ 2038 ਤੱਕ ਪਹੁੰਚ ਗਈ ਹੈ ਅਤੇ ਕੁਲ ਮੌਤਾਂ ਦਾ ਅੰਕੜਾ 44 ਹੋ ਗਿਆ ਹੈ। ਸੂਬੇ ‘ਚ ਹੁਣ ਤੱਕ 823 ਮਰੀਜ਼ ਇਸ ਮਹਾਂਮਾਰੀ ਤੋਂ ਬਿਲਕੁਲ ਠੀਕ ਹੋ ਚੁੱਕੇ ਹਨ। ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ ਡਾ: ਡੀਨਾ ਹਿੰਸਾ ਅੱਜ ਸੰਬੋਧਨ ਕਰਿਦਆ ਕਿਹਾ ਕਿ ਕੈਲਗਰੀ ਜ਼ੋਨ ‘ਚ 1046 ਕੇਸ, ਐਡਮਿੰਟਨ ਜ਼ੋਨ ਵਿੱਚ 395, ਕੇਂਦਰੀ ਜ਼ੋਨ ‘ਚ 72 ਕੇਸ, ਉੱਤਰੀ ਜ਼ੋਨ ‘ਚ 103, ਦੱਖਣੀ ਜ਼ੋਨ ‘ਚ 31 ਤੇ ਅਣਜਾਣ ਜਗ੍ਹਾਂ ਤੋਂ 4 ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 44 ਲੋਕਾਂ ਹਸਪਤਾਲਾਂ ‘ਚ ਦਾਖਲ ਹਨ ਜਿਨ੍ਹਾਂ ‘ਚੋਂ 14 ਆਈ.ਸੀ.ਯੂ. ‘ਚ ਹਨ। ਹੁਣ ਤੱਕ ਕੈਲਗਰੀ ਜ਼ੋਨ ‘ਚ 30 ਲੋਕਾਂ ਦੀ ਮੌਤ ਹੋਈ ਹੈ, 7 ਲੋਕਾਂ ਦੀ ਮੌਤ ਐਡਮਿੰਟਨ ਜੋਨ ‘ਚ, 6 ਮੌਤਾਂ ਨਾਰਥ ਜ਼ੌਨ ‘ਚ ਅਤੇ 1 ਮੌਤ ਕੇਂਦਰੀ ਜ਼ੋਨ ‘ਚ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close