Canada

ਪ੍ਰਦਰਸ਼ਨ ਕਰਨ ਦਾ ਹੱਕ ਕੈਨੇਡਾ ਵਿੱਚ ਸਭ ਨੂੰ, ਕਾਨੂੰਨ ਨੂੰ ਹੱਥ ਵਿਚ ਲੈਣ ਦਾ ਨਹੀਂ: ਟਰੂਡੋ

ਬ੍ਰਿਟਿਸ਼ ਕੋਲੰਬੀਆ ਵਿੱਚ ਬਨਣ ਵਾਲੀ ਕੋਸਟਲ ਪਾਈਪਲਾਈਨ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਵਲੌਂ ਕੀਤੇ ਜਾ ਰਹੇ ਚੱਕਾ ਜਾਮ ਕਰਕੇ ਲੱਖਾਂ ਕੈਨੇਡੀਅਨਾਂ ਦੇ ਪ੍ਰਭਾਵਿਤ ਹੋਣ ਦੀ ਖਬਰ ਹੈ,ਇਸ ਲਈ ਵਿਰੋਧੀ ਧਿਰ ਵੀ ਸਰਕਾਰ ਨੂੰ ਮੱਤਾਂ ਦੇ ਰਹੀ ਹੈ।
ਪਰ ਅੱਜ ਵਿਦੇਸ਼ ਦੌਰੇ ‘ਤੇ ਗਏ ਪ੍ਰਧਾਨ ਮੰੰਤਰੀ ਜਸਟਿਨ ਟਰੂਡੋ ਨੇ ਜਰਮਨੀ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪ੍ਰਦਰਸ਼ਨ ਕਰਨ ਦਾ ਹੱਕ ਕੈਨੇਡਾ ਵਿੱਚ ਸਭ ਨੂੰ ਹੈ, ਪਰ ਜੇ ਕੋਈ ਕਾਨੂੰਨ ਨੂੰ ਹੱਥ ਵਿੱਚ ਲਏਗਾ ਤਾਂ ਕੈਨੇਡਾ ਪੁਲਿਸ ਨੂੰ ਇਹ ਦੱਸਣ ਦੀ ਲੋੜ ਨਹੀਂ ਕੀ ਉਸਨੇ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਹਫਤੇ ਹੋਏ ਪ੍ਰਦਰਸ਼ਨ ਕਰਕੇ ਆਮ ਨਾਗਰਿਕਾਂ ਤੋਂ ਲੈਕੇ ਵੱਡੇ ਵੱਡੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਇਹ ਸਰਾਸਰ ਗਲਤ ਹੈ।

Show More

Related Articles

Leave a Reply

Your email address will not be published. Required fields are marked *

Close