Canada

ਕੈਨੇਡਾ ਚੋਣਾਂ ਜਿੱਤਣ ਤੋਂ ਬਾਅਦ ਟਰੂਡੋ ਪਰਿਵਾਰ ਸਣੇ ਛੁੱਟੀਆਂ ਬਿਤਾਉਣ ਲਈ ਟੋਫੀਨੋ (ਬੀ. ਸੀ.) ਲਈ ਰਵਾਨਾ ਹੋਏ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਕੈਨੇਡਾ ਵਿਚ ਬੀਤੇ ਦਿਨੀਂ ਹੋਈਆਂ ਆਮ ਚੋਣਾਂ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ ਜਿੱਤ ਹਾਸਲ ਕਰਕੇ ਮੁੜ ਸਰਕਾਰ ਬਣਾ ਲਈ ਹੈ। ਚੋਣ ਮੁਹਿੰਮਾਂ ਵਿਚ ਭਾਰੀ ਭੱਜਦੌੜ ਤੋਂ ਬਾਅਦ ਟਰੂਡੋ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਲਈ ਟੋਫੀਨੋ ਬੀਸੀ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਦਾ ਜਹਾਜ਼ ਸਵੇਰੇ 8 ਵਜੇ ਰਵਾਨਾ ਹੋਇਆ। ਪ੍ਰਧਾਨ ਮੰਤਰੀ ਦੇ ਪ੍ਰੈੱਸ ਸਕੱਤਰ ਐਲੇਕਸ ਵੇਲਸਟੇਡ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਕੁਝ ਦਿਨਾਂ ਲਈ ਟੋਫੀਨੋ ਵਿਚ ਪਰਿਵਾਰ ਨਾਲ ਸਮ੍ਹਾਂ ਬਿਤਾਉਣ ਵਾਲੇ ਹਨ। ਟਰੂਡੋ ਨੇ ਬੁੱਧਵਾਰ ਸ਼ਾਮ ਨੂੰ ਸੈਂਟੇਨੀਅਲ ਫਲੇਮ ਵਿਚ ਇਕ ਪ੍ਰੋਗਰਾਮ ’ਚ ਹਿੱਸਾ ਲਿਆ ਜਿਸ ਨੂੰ ਟਰੂੱਥ ਆਫ ਰੀਕੋਂਸੀਲੇਸ਼ਨ ਦੇ ਤੌਰ ’ਤੇ ਮਨਾਇਆ ਗਿਆ। ਰਿਪੋਰਟ ਅਨੁਸਾਰ ਅੱਜ ਪ੍ਰਧਾਨ ਮੰਤਰੀ ਰਿਹਾਇਸ਼ੀ ਸਕੂਲ ਦੇ ਬੱਚਿਆਂ ਨੂੰ ਸ਼ਰਧਾਂਜਲੀ ਦੇਣਗੇ ਅਤੇ ਕਮਿਊਨਿਟੀ ਦੇ ਲੋਕਾਂ ਨਾਲ ਰੂਬ ਰੂ ਹੋਣਗੇ।

Show More

Related Articles

Leave a Reply

Your email address will not be published. Required fields are marked *

Close