Canada

ਵੈਕਸੀਨੇਸ਼ਨ ਤੋਂ ਇਨਕਾਰ ਕਰਨ ਵਾਲੇ ਕੈਨੇਡੀਅਨਸ ਨੂੰ ਨੌਕਰੀ ਦੇ ਨਾਲ ਨਾਲ ਇੰਪਲਾਇਮੈਂਟ ਇੰਸ਼ੋਰੈਂਸ ਤੋਂ ਵੀ ਧੋਣਾ ਪਵੇਗਾ ਹੱਥ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਕੋਵਿਡ-19 ਖਿਲਾਫ ਵੈਕਸੀਨੇਸ਼ਨ ਤੋਂ ਇਨਕਾਰ ਕਰਨ ਵਾਲੇ ਜਿਨ੍ਹਾਂ ਵਰਕਰਜ਼ ਦੀ ਨੌਕਰੀ ਖੁੱਸ ਗਈ ਉਨ੍ਹਾਂ ਨੂੰ ਇੰਪਲੌਇਮੈਂਟ ਇੰਸ਼ੋਰੈਂਸ ਤੋਂ ਵੀ ਹੱਥ ਧੁਆਉਣੇ ਪੈਣਗੇ। ਫੈਡਰਲ ਸਰਕਾਰ ਵੱਲੋਂ ਇਹ ਖੁਲਾਸਾ ਅਪਡੇਟ ਕੀਤੀਆਂ ਗਈਆਂ ਗਾਈਡਲਾਈਨਜ਼ ਅਨੁਸਾਰ ਕੀਤਾ ਗਿਆ ਹੈ।
ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਇੰਪਲੌਇਰਜ਼ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਕਿ ਉਹ ਵੈਕਸੀਨ ਸਬੰਧੀ ਨਿਯਮਾਂ ਨੂੰ ਲਾਗੂ ਕਰ ਸਕਣ ਤੇ ਆਪਣੇ ਇੰਪਲੌਇਮੈਂਟ ਰਿਕਾਰਡਜ਼ ਨੂੰ ਪੂਰਾ ਕਰ ਸਕਣ, ਇਹ ਦਸਤਾਵੇਜ਼ ਉਨ੍ਹਾਂ ਨੂੰ ਈ ਆਈ ਇੰਪਲੌਇਮੈਂਟ ਲਈ ਲੋੜੀਂਦੇ ਹੋਣਗੇ।
ਲੋਕਾਂ ਨੂੰ ਇਸ ਲਈ ਅਯੋਗ ਮੰਨਿਆ ਜਾ ਸਕਦਾ ਹੈ ਜਾਂ ਇਸ ਸ਼ਰਤ ਉੱਤੇ ਹਟਾਇਆ ਜਾਵੇਗਾ ਕਿ ਉਨ੍ਹਾਂ ਵੱਲੋਂ ਬਣਦੀ ਸ਼ਰਤ ਪੂਰੀ ਨਹੀਂ ਕੀਤੀ ਗਈ। ਇਹ ਸ਼ਰਤ ਉਨ੍ਹਾਂ ਉੱਤੇ ਲਾਗੂ ਨਹੀਂ ਹੋਵੇਗੀ ਜਿਨ੍ਹਾਂ ਨੇ ਮੈਡੀਕਲ ਜਾਂ ਛੋਟ ਜਾਂ ਹੋਰ ਕੋਈ ਕਾਰਣ ਦਿੱਤਾ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close