International

ਰੂਸ ’ਤੇ ਦਬਾਅ ਵਧਾਉਣ ਲਈ 3 ਹਜ਼ਾਰ ਅਮਰੀਕੀ ਸੈਨਿਕ ਪੋਲੈਂਡ-ਜਰਮਨੀ ਵਿਚ ਤੈਨਾਤ ਹੋਣਗੇ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਯੂਕਰੇਨ ਵਿਵਾਦ ’ਤੇ ਇੱਕ ਅਹਿਮ ਫੈਸਲਾ ਲਿਆ। ਬਾਈਡਨ ਨੇ ਵਾਈਟ ਹਾਊਸ ਵਿਚ ਪੈਂਟਾਗਨ ਦੇ ਅਫ਼ਸਰਾਂ ਦੇ ਨਾਲ ਇੱਕ ਐਮਰਜੈਂਸੀ ਮੀਟਿੰਗ ਤੋਂ ਬਾਅਦ ਦੋ ਹਜ਼ਾਰ ਅਮਰੀਕੀ ਸੈਨਿਕਾਂ ਦੇ ਜਰਮਨੀ ਅਤੇ ਪੋਲੈਂਡ ਵਿਚ ਤੈਨਾਤ ਕਰਨ ਦਾ ਆਦੇਸ਼ ਦਿੱਤਾ। ਰਿਪੋਰਟ ਮੁਤਾਬਕ ਅਮਰੀਕੀ ਸੈਨਿਕ ਬਹੁਤ ਜਲਦ ਇਨ੍ਹਾਂ ਦੇਸ਼ਾਂ ਲਈ ਰਵਾਨਾ ਹੋ ਜਾਣਗੇ। ਬਾਈਡਨ ਦਾ ਫੈਸਲਾ ਇਸ ਲਈ ਅਹਿਮ ਹੋ ਜਾਂਦਾ ਹੈ ਕਿਉਂਕਿ ਅਮਰੀਕਾ ਅਤੇ ਰੂਸ ਦੇ ਵਿਚਾਲੇ ਯੂਕਰੇਨ ਮਾਮਲੇ ’ਤੇ ਗੱਲਬਾਤ ਅਟਕ ਗਈ ਹੈ।
ਦੂਜੇ ਪਾਸੇ ਰੂਸ ਯੂਕਰੇਨ ਨੂੰ ਤਿੰਨ ਪਾਸੇ ਤੋਂ ਘੇਰ ਰਿਹਾ। ਅਮਰੀਕਾ ਅਤੇ ਨਾਟੋ ਨੂੰ ਸ਼ੱਕ ਹੈ ਕਿ ਰੂਸੀ ਸੈਨਿਕ ਬੇਲਾਰੂਸ ਦੀ ਸਰਹੱਦ ਤੋਂ ਯੂਕਰੇਨ ’ਤੇ ਹਮਲਾ ਬੋਲ ਸਕਦੇ ਹਨ। ਇੱਥੇ ਕਰੀਬ 13 ਹਜ਼ਾਰ ਰੂਸੀ ਸੈਨਿਕ ਤੈਨਾਤ ਹਨ। ਇਸ ਵਿਚਾਲੇ ਬ੍ਰਿਟੇਨ ਅਤੇ ਕੈਨੇਡਾ ਨੇ ਵੀ ਅਪਣੇ ਹੋਰ ਸੈਨਿਕ ਯੂਕਰੇਨ ਭੇਜੇ ਜਾਣ ਨੂੰ ਮਨਜ਼ੂਰੀ ਦਿੱਤੀ ਹੈ।
ਰੂਸ ਵੀ ਲਗਾਤਾਰ ਯੂਕਰੇਨ ਬਾਰਡਰ ਦੇ ਕੋਲ ਮਿਲਟਰੀ ਡਿਵੈਲਪਮੈਂਟ ਕਰ ਰਿਹਾ ਹੈ। ਬੁਧਵਾਰ ਨੂੰ ਜਾਰੀ ਕੀਤੀ ਗਈ ਸੈਟੇਲਾਈਟ ਇਮੇਜ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ। ਇਸ ਵਿਚ ਕ੍ਰੀਮੀਆ ਨਾਲ ਲੱਗੀ ਯੂਕਰੇਨ ਬਾਰਡਰ ਦੇ ਕੋਲ ਰੂਸੀ ਮਿਲਟਰੀ ਦਾ ਨਵਾਂ ਇਨਫਰਾਸਟਰਕਚਰ ਡਿਵੈਲਪਮੈਂਟ ਨਜ਼ਰ ਆ ਰਿਹਾ ਹੈ। ਡਿਫੈਂਸ ਮਾਹਰਾਂ ਮੁਤਾਬਕ, ਸੈਟੇਲਾਈਟ ਇਮੇਜ ਤੋਂ ਪਤਾ ਚਲਦਾ ਹੈ ਕਿ ਰੂਸ ਨੇ ਯੂਕਰੇਨ ਦੀ ਉਤਰ, ਪੂਰਵ ਅਤੇ ਦੱਖਣ ਦੀ ਸਰਹੱਦ ’ਤੇ ਘੇਰਾਬੰਦੀ ਕੀਤੀ ਹੈ।
ਅਮਰੀਕਾ ਨੂੰ ਲੱਗਦਾ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ ਜੇਕਰ ਜੰਗ ਛਿੜਦੀ ਹੈ ਤਾਂ ਇਸ ਦੀ ਆਂਚ ਈਸਟਰਨ ਯੂਰਪ ਤੱਕ ਪੁੱਜੇਗੀ। ਇਹੀ ਕਾਰਨ ਹੈ ਕਿ ਬਾਈਡਨ ਪ੍ਰਸ਼ਾਸਨ ਇਸ ਨਾਲ ਨਿਪਟਣ ਦੀ ਤਿਆਰੀ ਵਿਚ ਜੁਟ ਗਈ ਹੈ। ਤਾਜ਼ਾ ਫੈਸਲਾ ਜਰਮਨੀ ਅਤੇ ਪੋਲੈਂਡ ਵਿਚ ਅਮਰੀਕੀ ਸੈਨਿਕਾਂ ਦੀ ਗਿਣਤੀ ਵਧਾਉਣ ਦਾ ਹੈ।

Show More

Related Articles

Leave a Reply

Your email address will not be published. Required fields are marked *

Close