International

ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਨਵੀਂ ਕੈਬਨਿਟ ਨੂੰ ਹਲਫ਼ ਦਿਵਾਉਣ ਤੋਂ ਨਾਂਹ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਨਵੀਂ ਕੈਬਨਿਟ ਵਿੱਚ ਸ਼ਾਮਲ ਮੰਤਰੀਆਂ ਨੂੰ ਹਲਫ਼ ਦਿਵਾਉਣ ਦੇ ਅਮਲ ਤੋਂ ਅੱਜ ਖੁਲ਼ਦ ਨੂੰ ਲਾਂਭੇ ਕਰ ਲਿਆ। ਸੂਤਰਾਂ ਦੇ ਹਵਾਲੇ ਨਾਲ ਜਾਰੀ ਮੀਡੀਆ ਰਿਪੋਰਟ ਮੁਤਾਬਕ ਅਲਵੀ ਦੀ ਇਸ ਪੇਸ਼ਕਦਮੀ ਮਗਰੋਂ ਸਹੁੰ ਚੁੱਕ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ। ਜੀ? ਨਿਊਜ਼ ਨੇ ਰਾਸ਼ਟਰਪਤੀ ਹਾਊਸ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮੰਗਲਵਾਰ ਜਾਂ ਬੁੱਧਵਾਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਸੈਨੇਟ ਚੇਅਰਮੈਨ ਸਾਦਿਕ ਸੰਜਰਾਣੀ ਵੱਲੋਂ ਸੰਘੀ ਕੈਬਨਿਟ ਦੇ ਮੈਂਬਰਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਜਾ ਸਕਦਾ ਹੈ। ਰਾਸ਼ਟਰਪਤੀ ਅਲਵੀ ਦੀ ਪਿਛਲੇ ਹਫ਼ਤੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਸਿਹਤ ਨਾਸਾਜ਼ ਹੋਣ ਕਰਕੇ ਸੰਜਰਾਣੀ ਨੇ ਹੀ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਦਿਵਾਇਆ ਸੀ। ਸੰਘੀ ਕੈਬਨਿਟ ਨੇ ਅੱਜ ਰਾਤੀਂ ਸਾਢੇ ਅੱਠ ਵਜੇ ਹਲਫ਼ ਲੈਣਾ ਸੀ, ਪਰ ਜਦੋਂ ਪ੍ਰਧਾਨ ਮੰਤਰੀ ਦਫ਼ਤਰ ਨੇ ਰਾਸ਼ਟਰਪਤੀ ਦਫ਼ਤਰ ਨਾਲ ਰਾਬਤਾ ਕੀਤਾ ਤਾਂ ਅਲਵੀ ਨੇ ਹਲਫ ਦਿਵਾਉਣ ਤੋਂ ਨਾਂਹ ਕਰ ਦਿੱਤੀ। ਇਸ ਦੌਰਾਨ ਪੀਪੀਪੀ ਦੇ ਆਗੂ ਖੁਰਸ਼ੀਦ ਸ਼ਾਹ ਨੇ ਕਿਹਾ ਕਿ ਕੈਬਨਿਟ ਵਿੱਚ ਪੀਐੈੱਮਐੱਲ-ਐੱਨ ਦੇ 14, ਪੀਪੀਪੀ ਦੇ 11 ਤੇ ਜਮਾਇਤ ਉਲੇਮਾ-ਏ-ਇਸਲਾਮ ਫ਼ਜ਼ਲ ਦੇ ਚਾਰ ਮੰਤਰੀ ਹੋਣਗੇ ਜਦੋਂਕਿ ਸੱਤ ਹੋਰ ਵਿਭਾਗ/ਮੰਤਰਾਲੇ ਹੋਰਨਾਂ ਭਾਈਵਾਲਾਂ ਨੂੰ ਦਿੱਤੇ ਜਾਣਗੇ।

Show More

Related Articles

Leave a Reply

Your email address will not be published. Required fields are marked *

Close