Punjab

ਨੌਜਵਾਨਾਂ ਨੂੰ ਅਗਨੀਪਥ ਤੇ ਚਲਾ ਕੇ ਉਨ੍ਹਾਂ ਦੇ ਸਬਰ ਨੂੰ ਨਾ ਪਰਖੋ : ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੇਂਦਰ ਦੀ ਇਸ ਨਵੀਂ ਸਕੀਮ ਨੂੰ ਲੈ ਕੇ ਸਵਾਲ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਫੌਜ ਦਾ ਕੋਈ ਸਤਿਕਾਰ ਨਹੀਂ, ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ। 4 ਸਾਲਾਂ ਬਾਅਦ ਇਹ ਬੱਚੇ ਕਿਥੇ ਜਾਣਗੇ ਕੀ ਕਰਨਗੇ। ਦੇਸ਼ ਦੇ ਬੇਰੋਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਉਨ੍ਹਾਂ ਨੂੰ ਅਗਨੀਪਥ ਤੇ ਚਲਾ ਕੇ ਉਨ੍ਹਾਂ ਦੇ ਸਬਰ ਨੂੰ ਨਾ ਪਰਖੋ। ਫੌਜ ਨੂੰ ਫੌਜ ਰਹਿਣ ਦਿਓ।’ ਦੱਸ ਦੇਈਏ ਕਿ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ । ਰੱਖਿਆ ਮੰਤਰਾਲੇ ਨੇ ਇਸ ਯੋਜਨਾ ਤਹਿਤ ਇਸ ਸਾਲ ਭਰਤੀ ਲਈ ਵੱਧ ਤੋਂ ਵੱਧ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ।

 

Show More

Related Articles

Leave a Reply

Your email address will not be published. Required fields are marked *

Close